ਰਾਮ ਰਹੀਮ ਖਿਲਾਫ਼ ਇਕ ਹੋਰ ਮਾਮਲਾ ਦਰਜ, ਗੁਰੂ ਰਵਿਦਾਸ ਤੇ ਭਗਤ ਕਬੀਰ ਬਾਰੇ ਕੀਤੀ ਅਪਮਾਨਜਨਕ ਟਿੱਪਣੀ

ਰਾਮ ਰਹੀਮ ਖਿਲਾਫ਼ ਇਕ ਹੋਰ ਮਾਮਲਾ ਦਰਜ, ਗੁਰੂ ਰਵਿਦਾਸ ਤੇ ਭਗਤ ਕਬੀਰ ਬਾਰੇ ਕੀਤੀ ਅਪਮਾਨਜਨਕ ਟਿੱਪਣੀ

ਜਲੰਧਰ (ਵੀਓਪੀ ਬਿਊਰੋ)- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਰਾਮ ਰਹੀਮ ‘ਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਹੈ। ਇਹ ਐਫਆਈਆਰ ਜਲੰਧਰ ਦੇ ਥਾਣਾ ਪਤਾਰਾ ਵਿੱਚ ਦਰਜ ਕੀਤੀ ਗਈ ਹੈ। ਰਾਮ ਰਹੀਮ ਹਾਲ ਹੀ ਵਿੱਚ ਪੈਰੋਲ ਤੋਂ ਬਾਅਦ ਵਾਪਸ ਜੇਲ੍ਹ ਗਿਆ ਹੈ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਜੁੜ ਗਿਆ ਹੈ। 5 ਫਰਵਰੀ ਨੂੰ ਸਤਿਸੰਗ ਦੌਰਾਨ ਡੇਰਾ ਮੁਖੀ ਨੇ ਗੁਰੂ ਰਵਿਦਾਸ ਅਤੇ ਕਬੀਰ ਦਾਸ ਮਹਾਰਾਜ ‘ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਦੀ ਸ਼ਿਕਾਇਤ ‘ਤੇ ਜਲੰਧਰ ਦੇ ਥਾਣਾ ਪਤਾਰਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁਖੀ ਜੱਸੀ ਤੱਲ੍ਹਣ ਨੇ ਦੱਸਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 5 ਫਰਵਰੀ ਨੂੰ ਸਿਰਸਾ ਵਿੱਚ ਹੋਏ ਸਤਿਸੰਗ ਵਿੱਚ ਕਬੀਰਦਾਸ ਅਤੇ ਰਵਿਦਾਸ ਮਹਾਰਾਜ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਡੇਰਾ ਮੁਖੀ ਵੱਲੋਂ ਬਿਆਨ ਕੀਤੀ ਗਈ ਕਹਾਣੀ ਇਤਿਹਾਸ ਦੇ ਕਿਸੇ ਪੰਨੇ ਵਿੱਚ ਨਹੀਂ ਮਿਲਦੀ ਜਾਂਚ ਤੋਂ ਬਾਅਦ ਥਾਣਾ ਪਤਾਰਾ ਜਲੰਧਰ ਦੇਹਾਤ ਵਿਖੇ 295ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ 7 ਮਾਰਚ ਨੂੰ ਦਰਜ ਕੀਤਾ ਗਿਆ ਹੈ।

error: Content is protected !!