ICMR ਵਿਗਿਆਨੀਆਂ, ਜੋ ਸਾਹ ਸੰਬੰਧੀ ਵਾਇਰਲ ਬਿਮਾਰੀਆਂ ਦੀ ਨੇੜਿਓਂ ਨਿਗਰਾਨੀ ਕਰਦੇ ਹਨ, ਨੇ ਕਿਹਾ ਕਿ H3N2 ਇਨਫਲੂਐਂਜ਼ਾ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵਿਆਪਕ ਤੌਰ ‘ਤੇ ਫੈਲ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨਿਆਂ ‘ਚ ਇਨਫਲੂਐਂਜ਼ਾ ਦੇ ਮਾਮਲਿਆਂ ‘ਚ 200 ਫੀਸਦੀ ਵਾਧਾ ਹੋਇਆ ਹੈ। ਇਸ ਦੇ ਤਿੰਨ ਮੁੱਖ ਕਾਰਨ ਹਨ। ਇਨ੍ਹਾਂ ਵਿੱਚ ਨਵੰਬਰ ਤੋਂ ਜਨਵਰੀ ਤੱਕ ਸਰਦੀ ਦਾ ਮੌਸਮ, ਹਵਾ ਪ੍ਰਦੂਸ਼ਣ ਵਿੱਚ ਵਾਧਾ ਅਤੇ ਵਾਇਰਲ ਇਨਫੈਕਸ਼ਨ ਸ਼ਾਮਲ ਹਨ।