Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
11
ਸਰਕਾਰੀ ਹਸਪਤਾਲ ਵਾਲਿਆਂ ਦਾ ਕਾਰਾ; ਬਜ਼ੁਰਗ ਔਰਤ ਦੀ ਹੋ ਗਈ ਮੌਤ ਤਾਂ ਸੋਨੇ ਦੀਆਂ ਵੰਗਾਂ ਤੇ ਵਾਲੀਆਂ ਹੀ ਲਾਹ ਲਈਆਂ
Latest News
Punjab
ਸਰਕਾਰੀ ਹਸਪਤਾਲ ਵਾਲਿਆਂ ਦਾ ਕਾਰਾ; ਬਜ਼ੁਰਗ ਔਰਤ ਦੀ ਹੋ ਗਈ ਮੌਤ ਤਾਂ ਸੋਨੇ ਦੀਆਂ ਵੰਗਾਂ ਤੇ ਵਾਲੀਆਂ ਹੀ ਲਾਹ ਲਈਆਂ
March 11, 2023
Voice of Punjab
ਸਰਕਾਰੀ ਹਸਪਤਾਲ ਵਾਲਿਆਂ ਦਾ ਕਾਰਾ; ਬਜ਼ੁਰਗ ਔਰਤ ਦੀ ਹੋ ਗਈ ਮੌਤ ਤਾਂ ਸੋਨੇ ਦੀਆਂ ਵੰਗਾਂ ਤੇ ਵਾਲੀਆਂ ਹੀ ਲਾਹ ਲਈਆਂ
ਵੀਓਪੀ ਬਿਊਰੋ- ਫਾਜ਼ਿਲਕਾ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ ‘ਚ ਮ੍ਰਿਤਕ ਔਰਤ ਹੱਥਾਂ ਅਤੇ ਕੰਨਾਂ ‘ਚ ਪਾਏ ਸੋਨੇ ਦੇ ਗਹਿਣੇ ਹੀ ਗਾਇਬ ਸਨ। ਇਸ ਤੋਂ ਬਾਅਦ ਡਾਕਟਰ ਦੇ ਹੋਸ਼ ਉੱਡ ਗਏ। ਉਸ ਨੇ ਹਸਪਤਾਲ ਦੇ ਸਟਾਫ ਤੋਂ ਪੁੱਛਗਿੱਛ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਫਿਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਰਾਘਵ ਬਾਘਲਾ ਨੇ ਦੱਸਿਆ ਕਿ ਆਦਰਸ਼ ਨਗਰ ਗਲੀ ਨੰਬਰ 3 ਦੀ ਰਹਿਣ ਵਾਲੀ ਉਸ ਦੀ ਮਾਤਾ ਸਰੋਜ ਰਾਣੀ ਦੀ ਪਿਛਲੇ ਦਿਨੀਂ ਤਬੀਅਤ ਖਰਾਬ ਸੀ ਅਤੇ ਸ਼ਾਮ ਨੂੰ ਉਸ ਨੇ ਖੂਨ ਦੀਆਂ ਉਲਟੀਆਂ ਕਰ ਦਿੱਤੀਆਂ ਸਨ। ਇਸ ਦੌਰਾਨ ਉਸ ਦੀ ਹਾਲਤ ਗੰਭੀਰ ਹੋਣ ‘ਤੇ ਉਹ ਉਸ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਕਮਰੇ ‘ਚ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਹ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਘਰ ਲੈ ਕੇ ਆਇਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਹੱਥ ਵਿੱਚ ਪਾਈਆਂ ਸੋਨੇ ਦੀਆਂ ਦੋ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਗਾਇਬ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ।
ਉਹ ਪਹਿਲਾਂ ਹੀ ਘਬਰਾਇਆ ਹੋਇਆ ਸੀ ਕਿਉਂਕਿ ਉਸਦੀ ਮਾਂ ਆਖਰੀ ਪਲਾਂ ਵਿੱਚ ਸੀ। ਰਾਘਵ ਬਾਘਲਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲੋਂ ਸੀਸੀਟੀਵੀ ਫੁਟੇਜ ਮੰਗੀ ਗਈ, ਜਿਸ ’ਤੇ ਐਸਐਮਓ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਕੈਮਰੇ ਲੱਗੇ ਹੋਏ ਹਨ ਪਰ ਐਮਰਜੈਂਸੀ ਰੂਮ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਲਾਏ ਗਏ।
ਦੂਜੇ ਪਾਸੇ ਇਸ ਮਾਮਲੇ ਵਿੱਚ ਐਸਐਮਓ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਿਵਾਰ ਨਾਲ ਹਮਦਰਦੀ ਹੈ ਅਤੇ ਉਨ੍ਹਾਂ ਵੱਲੋਂ ਖੁਦ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ, ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਰਾਘਵ ਬਾਘਲਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਥਾਣਾ ਸਿਟੀ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
Post navigation
ਸੇਵਾਮੁਕਤ ਥਾਣੇਦਾਰ ਨੇ ਧਾਰਮਿਕ ਸਥਾਨ ‘ਤੇ ਜਾ ਕੇ ਕਰ ਲਈ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀ
ਚੰਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਦੇਸ਼ ਦੇ ਸਾਰੇ ਏਅਰਪੋਰਟਾਂ ‘ਤੇ ਲੁੱਕਆਊਟ ਸਰਕੂਲਰ ਜਾਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us