ਭਾਜਪਾ ਨੇਤਾ ਕਿਰਨ ਖੇਰ ਦਾ ਬੇਫਜੂਲ ਬਿਆਨ, ਕਹਿੰਦੀ-ਵੋਟ ਨਾ ਦੇਣ ਵਾਲਿਆਂ ਦੇ ਫੇਰਾਂਗੇ ਛਿੱਤਰ

ਭਾਜਪਾ ਨੇਤਾ ਕਿਰਨ ਖੇਰ ਦਾ ਬੇਫਜੂਲ ਬਿਆਨ, ਕਹਿੰਦੀ-ਵੋਟ ਨਾ ਦੇਣ ਵਾਲਿਆਂ ਦੇ ਫੇਰਾਂਗੇ ਛਿੱਤਰ

 

ਚੰਡੀਗੜ੍ਹ (ਵੀਓਪੀ ਬਿਊਰੋ) ਆਪਣੇ ਵਿਵਾਦਿਤ ਬਿਆਨਾਂ ਕਾਰਨ ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਸ਼ਹਿਰ ਦੀ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਕਿਰਨ ਖੇਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ, ‘ਜੇਕਰ ਦੀਪ ਕੰਪਲੈਕਸ (ਚੰਡੀਗੜ੍ਹ) ‘ਚ ਇਕ ਵੀ ਵਿਅਕਤੀ ਮੈਨੂੰ ਵੋਟ ਨਹੀਂ ਪਾਉਂਦਾ ਤਾਂ ਇਹ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਨੂੰ ਜਾ ਕੇ ਛਿੱਤਰ ਮਾਰਨੇ ਚਾਹੀਦੇ ਹਨ। ਦਰਅਸਲ ਬੀਤੇ ਬੁੱਧਵਾਰ ਖੇਰ ਰਾਮ ਦਰਬਾਰ ਕਾਲੋਨੀ ‘ਚ ਇਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਗਏ ਸਨ। ਖੇਰ ਨੇ ਹੱਲੋਮਾਜਰਾ ‘ਚ ਸੜਕ ਬਣਾਉਣ ਲਈ ਵੋਟਾਂ ‘ਤੇ ਟਿੱਪਣੀ ਕੀਤੀ ਸੀ।

ਖੇਰ ਨੇ ਕਿਹਾ ਕਿ ਜਦੋਂ ਐਨ.ਪੀ.ਸ਼ਰਮਾ ਚੰਦਗੜ੍ਹ ਨਗਰ ਨਿਗਮ ਦੇ ਚੀਫ ਇੰਜਨੀਅਰ ਨਹੀਂ ਸਨ ਤਾਂ ਉਨ੍ਹਾਂ ਨੇ ਐਮਪੀ ਫੰਡਾਂ ਵਿੱਚੋਂ ਦੀਪ ਕੰਪਲੈਕਸ, ਹੱਲੋਮਾਜਰਾ ਲਈ 1 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਈ ਸੀ। ਖੇਰ ਦੇ ਨਾਲ ਸਿਟੀ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਵੀ ਮੌਜੂਦ ਸਨ। ਖੇਰ ਦੇ ਇਸ ਬਿਆਨ ‘ਤੇ ਮੰਚ ‘ਤੇ ਮੌਜੂਦ ਸਾਰੇ ਜਣੇ ਹੱਸ ਪਏ। ਉਸ ਨੇ ਅੱਗੇ ਕਿਹਾ, ‘ਮੈਂ ਕੰਮ ਕਰਵਾ ਦੇਵਾਂਗੀ, ਤੁਸੀਂ ਮੈਨੂੰ ਕੰਮ ਦੇ ਬਦਲੇ ਕੀ ਦਿਓਗੇ?

ਜਦੋਂ ਆਮ ਆਦਮੀ ਪਾਰਟੀ ਦੇ ਸਥਾਨਕ ਕੌਂਸਲਰ ਅਤੇ ਕੁਝ ਹੋਰਾਂ ਨੇ ਖੇਰ ਦੀ ਇਸ ਤਰ੍ਹਾਂ ਦੀ ਟਿੱਪਣੀ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਭਾਜਪਾ ਦਫ਼ਤਰ ਆ ਕੇ ਪਾਰਟੀ ਵਿੱਚ ਸ਼ਾਮਲ ਹੋ ਜਾਓ। ਖੇਰ ਦੀਆਂ ਗੱਲਾਂ ਦਾ ਜਵਾਬ ਦੇਣ ਲੱਗੀ ‘ਆਪ’ ਕੌਂਸਲਰ ਪ੍ਰੇਮ ਲਤਾ ਨੂੰ ਵੀ ਖੇਰ ਨੇ ਬੈਠਣ ਲਈ ਮਜਬੂਰ ਕਰ ਦਿੱਤਾ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਚੰਡੀਗੜ੍ਹ ਵਿਖੇ ਹਲਕਾ ਮਾਜਰਾ ਦੀਪ ਕੰਪਲੈਕਸ ਦਾ ਉਦਘਾਟਨ ਕਰਨ ਗਈ ਸੀ, ਜਿੱਥੇ ਸੰਸਦ ਮੈਂਬਰ ਕਿਰਨ ਖੇਰ ਨੇ ਸ਼ਹਿਰ ਵਾਸੀਆਂ ਲਈ ਭੱਦੀ ਭਾਸ਼ਾ ਵਰਤੀ। ਦੀਪਾ ਨੇ ਕਿਹਾ ਕਿ 9 ਸਾਲ ਪਹਿਲਾਂ 2014 ਦੀਆਂ ਚੋਣਾਂ ਲੜਨ ਤੋਂ ਬਾਅਦ ਖੇਰ ਕੁਝ ਦਿਨ ਪਹਿਲਾਂ ਹੀ ਬਰਸਾਤੀ ਡੱਡੂ ਵਾਂਗ ਸੁਰੰਗ ‘ਚੋਂ ਬਾਹਰ ਆ ਗਏ ਹਨ।

ਆਮ ਆਦਮੀ ਪਾਰਟੀ (ਆਪ) ਦੇ ਆਗੂ ਪ੍ਰੇਮ ਗਰਗ ਨੇ ਕਿਰਨ ਖੇਰ ਦੀ ਅਸ਼ਲੀਲ ਭਾਸ਼ਾ ਦੀ ਨਿੰਦਾ ਕੀਤੀ ਹੈ। ਉੱਥੇ ਹੀ ਕਿਹਾ ਜਾਂਦਾ ਹੈ ਕਿ ਖੇਰ ਨੇ ਸਰਕਾਰੀ ਪ੍ਰੋਗਰਾਮ ਨੂੰ ਭਾਜਪਾ ਦਾ ਪ੍ਰੋਗਰਾਮ ਬਣਾ ਦੇਣਾ ਬਹੁਤ ਦੁੱਖ ਦੀ ਗੱਲ ਹੈ। ਦੀਪ ਕੰਪਲੈਕਸ ਹੱਲੋਮਾਜਰਾ ਦੇ ਵਾਸੀਆਂ ਨਾਲ ਬਹੁਤ ਹੀ ਅਪਸ਼ਬਦ ਬੋਲੇ। ਇਸ ਤੋਂ ਵੀ ਸ਼ਰਮਨਾਕ ਗੱਲ ਇਹ ਰਹੀ ਕਿ ਖੇਰ ਦੇ ਬਿਆਨ ‘ਤੇ ਗੁੱਸਾ ਜ਼ਾਹਰ ਕਰਨ ਦੀ ਬਜਾਏ ਉਥੇ ਮੌਜੂਦ ਸ਼ਹਿਰ ਦੇ ਮੇਅਰ ਅਤੇ ਅਧਿਕਾਰੀ ਉੱਚੀ-ਉੱਚੀ ਹੱਸਦੇ ਨਜ਼ਰ ਆਏ।

error: Content is protected !!