Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
17
ਸੰਦੀਪ ਨੰਗਲ ਅੰਬੀਆਂ ਦੀ ਪਤਨੀ ਦਾ ਆਰੋਪ, ਉਸ ਦੇ ਪਤੀ ਦੇ ਕਾਤਲ ਬਹੁਤ ਤਾਕਤਵਰ ਅਤੇ ਗਵਾਹਾਂ ਨੂੰ ਦਿੱਤੀ ਜਾਏ ਸੁਰੱਖਿਆ
international
jalandhar
Latest News
Sports
ਸੰਦੀਪ ਨੰਗਲ ਅੰਬੀਆਂ ਦੀ ਪਤਨੀ ਦਾ ਆਰੋਪ, ਉਸ ਦੇ ਪਤੀ ਦੇ ਕਾਤਲ ਬਹੁਤ ਤਾਕਤਵਰ ਅਤੇ ਗਵਾਹਾਂ ਨੂੰ ਦਿੱਤੀ ਜਾਏ ਸੁਰੱਖਿਆ
March 17, 2023
editor
ਸੰਦੀਪ ਨੰਗਲ ਅੰਬੀਆਂ ਦੀ ਪਤਨੀ ਦਾ ਆਰੋਪ, ਉਸ ਦੇ ਪਤੀ ਦੇ ਕਾਤਲ ਬਹੁਤ ਤਾਕਤਵਰ ਅਤੇ
ਗਵਾਹਾਂ
ਨੂੰ
ਦਿੱਤੀ ਜਾਏ ਸੁਰੱਖਿਆ
ਸੰਦੀਪ
ਦੀ
ਵਿਧਵਾ
ਨੇ
ਪੁਲਿਸ
ਦੀ
ਕਾਰਵਾਈ
‘
ਤੇ
ਵੀ ਖੜ੍ਹੇ
ਕੀਤੇ
ਸਵਾਲ
ਚੰਡੀਗੜ੍ਹ (ਵੀਓਪੀ ਬਿਊਰੋ) ਜਲੰਧਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਮੇਲੇ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਉਰਫ ਨੰਗਲ ਅੰਬੀਆਂ ਦੀ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕੇਸ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਉਨ੍ਹਾਂ ਨੂੰ ਪੁਲਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ’ਤੇ ਸੰਦੀਪ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਪੁਲਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ।
ਯੂਕੇ ਤੋਂ ਇਨਸਾਫ਼ ਦੀ ਗੁਹਾਰ ਲਾਉਣ ਆਈ ਰੁਪਿੰਦਰ ਕੌਰ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਤਲ ਦੇ ਸਾਜ਼ਿਸ਼ਕਾਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਸ ਨੇ ਕਿਹਾ ਕਿ ਉਹ ਪੰਜਾਬ ਦੇ ਪੁਲਸ ਪਰਮੁੱਖ ਨੂੰ ਕਈ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕਰ ਚੁੱਕੀ ਹੈ, ਇੱਥੋਂ ਤੱਕ ਕਿ ਮੁਲਜ਼ਮਾਂ ਦਾ ਪਤਾ ਵੀ ਦੱਸ ਚੁੱਕੀ ਹੈ ਪਰ ਹਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਰੁਪਿੰਦਰ ਕੌਰ ਨੇ ਸੰਦੀਪ ਦੇ ਕਤਲ ਦੇ ਗਵਾਹਾਂ ਦੀ ਜਾਨ ਨੂੰ ਵੀ ਖਤਰਾ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਸਾਰੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਸੰਦੀਪ ਦੀ ਕਬੱਡੀ ਟੀਮ ਦੇ ਕਪਤਾਨ ਅਤੇ ਲੀਗ ਕਬੱਡੀ ਫੈਡਰੇਸ਼ਨ ਦੇ ਮੈਂਬਰ ਸੁਲਤਾਨ ਸਿੰਘ ਨੇ ਫੇਸਬੁੱਕ ’ਤੇ ਕਬੱਡੀ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਵਿੱਚ ਹੋ ਰਹੇ ਘੁਟਾਲਿਆਂ ਅਤੇ ਕਬੱਡੀ ਦੀ ਆੜ ਵਿੱਚ ਚੱਲ ਰਹੇ ਗੋਰਖ ਧੰਦੇ ਦਾ ਖੁਲਾਸਾ ਕਰਦਿਆਂ ਕਬੱਡੀ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸਹਿਯੋਗ ਮੰਗਿਆ, ਜਿਸ ਤੋਂ ਬਾਅਦ ਸੁਲਤਾਨ ਨੂੰ ਧਮਕੀ ਵੀ ਦਿੱਤੀ ਸੀ ਕਿ ਉਸ ਨੇ ਹੀ ਸੰਦੀਪ ਨੂੰ ਮਾਰਿਆ ਹੈ ਅਤੇ ਜੇਕਰ ਭਵਿੱਖ ‘ਚ ਕਿਸੇ ਨੇ ਉਸ ਦੇ ਕੰਮ ਜਾਂ ਫੈਡਰੇਸ਼ਨ ‘ਚ ਦਖਲਅੰਦਾਜ਼ੀ ਕੀਤੀ ਤਾਂ ਉਸ ਦਾ ਵੀ ਇਹੀ ਹਾਲ ਸੰਦੀਪ ਨਾਲ ਹੋਇਆ ਸੀ। ਰੁਪਿੰਦਰ ਕੌਰ ਵੱਲੋਂ ਉਕਤ ਫੇਸਬੁੱਕ ਦਾ ਸਕਰੀਨ ਸ਼ਾਟ ਵੀ ਪੁਲਸ ਮੁਖੀ ਨੂੰ ਸ਼ਿਕਾਇਤ ਦੇ ਕੇ ਭੇਜਿਆ ਗਿਆ ਸੀ, ਪਰ ਕੁਝ ਨਹੀਂ ਹੋਇਆ।
ਰੁਪਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦਾ ਕਤਲ ਕਰਨ ਵਾਲੇ ਬਹੁਤ ਤਾਕਤਵਰ ਹਨ, ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਜੋ ਕਿਸੇ ਨੂੰ ਵੀ ਸੁਪਾਰੀ ਕਿਲਰ ਕਹਿ ਕੇ ਛੁਪਾ ਸਕਦੇ ਹਨ ਰੁਪਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਦੀ ਨਿਗਰਾਨੀ ਵਿੱਚ ਐਸਆਈਟੀ ਦਾ ਗਠਨ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਰੁਪਿੰਦਰ ਕੌਰ ਨੇ ਕਤਲ ਦੇ ਗਵਾਹ ਹਾਕਮ ਸਿੰਘ, ਪ੍ਰੀਤਮ ਸਿੰਘ, ਇੰਦਰਪਾਲ ਸਿੰਘ ਅਤੇ ਸੋਹਣ ਸਿੰਘ ਨੂੰ ਤੁਰੰਤ ਸੁਰੱਖਿਆ ਦੇਣ ਦੀ ਮੰਗ ਕਰਦਿਆਂ ਐਫਆਈਆਰ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਐਫਆਈਆਰ ਵਿੱਚ ਸੁਰਜਨ ਸਿੰਘ ਚੱਠਾ, ਸਨੋਵਰ ਢਿੱਲੋਂ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਤੇ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਰੁਪਿੰਦਰ ਕੌਰ ਦੇ ਨਾਲ ਉਨ੍ਹਾਂ ਦੇ ਵਕੀਲ ਵੀ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਸੰਦੀਪ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਲਈ ਸੰਦੀਪ ਸਿੰਘ ਦੇ ਪਰਿਵਾਰ ਦੇ ਨਾਲ ਹਨ ਅਤੇ ਇਨਸਾਫ਼ ਲਈ ਹਰ ਸੰਭਵ ਕਾਨੂੰਨੀ ਕਦਮ ਚੁੱਕਣਗੇ।
Post navigation
ਇਕ ਅਪ੍ਰੈਲ ਨੂੰ ਰਿਹਾਅ ਹੋਣਗੇ ਨਵਜੋਤ ਸਿੱਧੂ, ਸਮੱਰਥਕਾਂ ਨੇ ਸ਼ੁਰੂ ਕੀਤੀਆਂ ਸਵਾਗਤ ਦੀਆਂ ਤਿਆਰੀਆਂ
ਗਨ-ਕਲਚਰ ਖ਼ਿਲਾਫ਼ ਮੁਹਿੰਮ ਜਾਰੀ, ਹੁਣ ਇਸ ਜ਼ਿਲੇ ਨੇ 538 ਅਸਲਾ ਲਾਇਸੈਂਸ ਕੀਤੇ ਰੱਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us