ਜੰਗਲਾਤ ਵਿਭਾਗ ਨੇ ਤੁਰੰਤ ਲਗਾਏ ਪਿੰਜਰੇ

ਚੋਵੇਸ਼ ਲਟਾਵਾ, ਨੰਗਲ – ਨੰਗਲ ਆਈਟੀਆਈ ਕਾਲਜ ਵਿਖੇ ਤੇਂਦੂਏ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਸੀਸੀਟੀਵੀ ਫੁਟੇਜ ਵਿਚ ਇਕ ਤੇਂਦੂਆ ਇਕ ਅਵਾਰਾ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਉਂਦਾ ਦਿਖਾਈ ਦੇ ਰਿਹਾ ਹੈ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਨੂੰ ਦੇਖਦਿਆਂ ਹੋਇਆਂ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈ ਟੀਮ ਨੇ ਕੈਂਪਸ ਵਿਚ ਤੇਂਦੂਏ ਨੂੰ ਫੜਨ ਵਾਸਤੇ ਪਿੰਜਰੇ ਲਾ ਦਿੱਤੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਨੂੰ ਨਿਕਲਣ ਵੇਲੇ ਇੱਕ ਡੰਡਾ ਆਪਣੇ ਨਾਲ ਰੱਖਣ।

