ਜਲੰਧਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ, ਇੱਟਾਂ ਮਾਰ ਮਾਰ ਨੌਜਵਾਨ ਨੂੰ ਕੀਤਾ ਬੇਸੁੱਧ

ਜਲੰਧਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ, ਇੱਟਾਂ ਮਾਰ ਮਾਰ ਨੌਜਵਾਨ ਨੂੰ ਕੀਤਾ ਬੇਸੁੱਧ


ਵੀਓਪੀ ਬਿਊਰੋ, ਜਲੰਧਰ : ਬੀਤੀ ਰਾਤ ਅਵਤਾਰ ਨਗਰ ‘ਚ ਅੱਠ ਮੁਲਜ਼ਮਾਂ ਨੇ ਇਕ ਨੌਜਵਾਨ ਨਾਲ ਪਹਿਲਾਂ ਹੱਥੋਪਾਈ ਕੀਤੀ ਤੇ ਬਾਅਦ ਵਿਚ ਇੱਟਾਂ ਮਾਰ ਮਾਰ ਕੇ ਉਸ ਨੇ ਬੇਸੁੱਧ ਕਰ ਦਿੱਤਾ।
ਜਾਣਕਾਰੀ ਅਨੁਸਾਰ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਹੈ, ਜਿੱਥੇ ਬੀਤੀ ਰਾਤ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਅਵਤਾਰ ਨਗਰ ਵਾਸੀ ਇੰਦਰਜੀਤ ਸਿੰਘ ਉਰਫ ਬੌਨੀ ਨਾਲ ਅੱਠ ਨੌਜਵਾਨਾਂ ਨੇ ਪਹਿਲਾਂ ਹੱਥੋਪਾਈ ਕੀਤੀ ਤੇ ਬਾਅਦ ‘ਚ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਸੀਸੀਟੀਵੀ ਵਿਚ ਵੀ ਕੈਦ ਹੋ ਗਈ ਹੈ।

ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਅੱਠ ਨੌਜਵਾਨ ਗਲੀ ‘ਚ ਇਕੱਠੇ ਹੁੰਦੇ ਹਨ, ਬੌਨੀ ਨਾਲ ਗੱਲ ਕਰ ਰਹੇ ਹੁੰਦੇ ਹਨ। ਅਚਾਨਕ ਅੱਠੇ ਨੌਜਵਾਨ ਬੌਨੀ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਇੰਨੀ ਤੈਸ਼ ‘ਚ ਸਨ ਕਿ ਗਲੀ ‘ਚ ਪਈਆਂ ਇੱਟਾਂ ਬੌਨੀ ‘ਤੇ ਵਰ੍ਹਾਉਣੀਆਂ ਸ਼ੁਰੂ ਕਰ ਦਿੰਦੇ ਹਨ। ਨੌਜਵਾਨਾਂ ਨੇ ਸਿਰ ‘ਤੇ ਇੱਟਾਂ ਮਾਰੀਆਂ ਜਿਸ ਕਾਰਨ ਬੌਨੀ ਬੇਸੁੱਧ ਹੋ ਕੇ ਡਿੱਗ ਪਿਆ। ਅੱਠ ਨੌਜਵਾਨ ਜਦੋਂ ਇੱਟਾਂ ਮਾਰਨ ਤੋਂ ਬਾਅਦ ਜਾਣ ਲੱਗੇ ਤਾਂ ਇਕ ਨੌਜਵਾਨ ਦੁਬਾਰਾ ਆ ਕੇ ਬੌਨੀ ਦੇ ਸਿਰ ‘ਤੇ ਇੱਟਾਂ ਮਾਰਦਾ ਦਿਸ ਰਿਹਾ ਹੈ। ਬੌਨੀ ਦੇ ਪਰਿਵਾਰਕ ਮੈਂਬਰ ਕੁਝ ਬੋਲਣ ਲਈ ਤਿਆਰ ਨਹੀਂ ਹਨ। ਮੁਲਜ਼ਮ ਕੌਣ ਹਨ, ਉਨ੍ਹਾਂ ਨੂੰ ਪਤਾ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਬੌਨੀ ਨੂੰ ਆਕਸਫੋਰਡ ਹਸਪਤਾਲ ‘ਚ ਦਾਖਲ ਕਰਵਾਇਆ। ਉਹ ਹਸਪਤਾਲ ਦੇ ਆਈਸੀਯੂ ‘ਚ ਦਾਖਲ ਹੈ। ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

ਫਿਲਹਾਲ ਬੌਨੀ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ। ਭਾਰਗੋ ਕੈਂਪ ਦੇ ਏਐਸਆਈ ਰਘੁਵੀਰ ਸਿੰਘ ਨੇ ਕਿਹਾ ਕਿ ਜ਼ਖਮੀ ਨੌਜਵਾਨ ਦੇ ਹੋਸ਼ ‘ਚ ਆਉਂਦਾ ਹੈ ਤਾਂ ਬਿਆਨ ਲਏ ਜਾਣਗੇ। ਪੁਲਿਸ ਜਾਂਚ ‘ਚ ਰੁੱਝੀ ਹੋਈ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਗੁਰਵੀਰ ਗਿੱਲ ਨੇ ਦੱਸਿਆ ਕਿ ਉਕਤ ਨੌਜਵਾਨ ਆਈਸੀਯੂ ‘ਚ ਦਾਖਲ ਹੈ। ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਟਾਂਕੇ ਲੱਗੇ ਹੋਏ ਹਨ। ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ।

error: Content is protected !!