Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
March
26
ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਸ਼ੁਰੂ ਕੀਤੇ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਨੂੰ ਆਪਣੀ ਉਪਲਬਧੀ ਦੱਸਣਾ ਸਰਾਸਰ ਧੋਖਾ- ਅੰਮ੍ਰਿਤਪਾਲ ਭੌਂਸਲੇ
editorial page
ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਸ਼ੁਰੂ ਕੀਤੇ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਨੂੰ ਆਪਣੀ ਉਪਲਬਧੀ ਦੱਸਣਾ ਸਰਾਸਰ ਧੋਖਾ- ਅੰਮ੍ਰਿਤਪਾਲ ਭੌਂਸਲੇ
March 26, 2023
editor
ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਸ਼ੁਰੂ ਕੀਤੇ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਨੂੰ ਆਪਣੀ ਉਪਲਬਧੀ ਦੱਸਣਾ ਸਰਾਸਰ ਧੋਖਾ- ਅੰਮ੍ਰਿਤਪਾਲ ਭੌਂਸਲੇ
ਜਲੰਧਰ (ਰਾਹੁਲ) ਬਹੁਜਨ ਸਮਾਜ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਲੋਂ ਬੇਗ਼ਮਪੁਰਾ ਸ਼ਹਿਰ ਦਾ ਸੰਕਲਪ ਦੇਣ ਵਾਲੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਉਨ੍ਹਾਂ ਦੀ ਅੰਮ੍ਰਿਤਬਾਣੀ ਤੇ ਰਿਸਰਚ ਸੈਂਟਰ ਬਣਾਉਣ ਲਈ 100 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ|
ਕਿਉਂਕਿ ਸਰਕਾਰ ਪਾਸ ਸਮਾਂ ਘੱਟ ਸੀ ਤਾਂ ਉਨ੍ਹਾਂ ਨੇ 50 ਕਰੋੜ ਰੁਪਏ ਦਾ ਐਲਾਨ ਕਰ 25 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰ ਦਿੱਤੀ ਜੋ ਪੰਜਾਬ ਦੇ ਇਤਿਹਾਸ ਵਿਚ ਇਕ ਵੱਡੀ ਉਪਲਬਧੀ ਸੀ। ਪਰ ਸਰਕਾਰ ਬਦਲਣ ਤੇ ਭਗਵੰਤ ਮਾਨ ਸਰਕਾਰ ਨੇ ਉਸ ਗਰਾਂਟ ਨੂੰ ਖ਼ਰਚਣ ਤੇ ਰੋਕ ਲਗਾ ਦਿੱਤੀ ਸੀ| ਅੱਜ ਇਸ ਨੂੰ ਮੁੜ ਜਾਰੀ ਕਰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸਣਾ ਸਰਾਸਰ ਧੱਕਾ ਹੈ।
ਭੌਂਸਲੇ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਅੰਦਰ ਦਲਿਤਾਂ ਦੀ ਰਾਜਨੀਤੀ ਖ਼ਤਮ ਕਰਨ ਦੇ ਨਿਸ਼ਾਨੇ ਨਾਲ ਸ. ਚਰਨਜੀਤ ਸਿੰਘ ਚੰਨੀ ਨੂੰ ਤੇ ਉਨ੍ਹਾਂ ਦੇ ਸਮੇਂ ਕੰਮਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਸਾਹਿਬ ਇਸ ਪ੍ਰੋਜੈਕਟ ਦਾ ਆਗਾਜ਼ ਦੁਆਬੇ ਅੰਦਰ ਨਾ ਕਰਦੇ ਤਾਂ ਕਿਸੇ ਨੂੰ ਇਸ ਨੂੰ ਸ਼ੁਰੂ ਕਰਨ ਦੀ ਯਾਦ ਵੀ ਨਹੀਂ ਆਉਂਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਲਿਤਾਂ ਲਈ ਸੁਹਿਰਦ ਹੈ ਤਾਂ ਉਹ ਆਪਣੇ ਵਾਅਦੇ ਮੁਤਾਬਿਕ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ, 85ਵੀਂ ਸੰਵਿਧਾਨਿਕ ਸੋਧ ਲਾਗੂ ਕਰੇ ਅਤੇ ਡਾ. ਪੰਪੋਸ਼ ਦੇ ਕਾਤਲਾਂ ਗ੍ਰਿਫਤਾਰ ਕਰੇ ਅਤੇ ਪੰਜਾਬ ਅੰਦਰ ਦਲਿਤਾਂ ਤੇ ਹੁੰਦੇ ਤਸ਼ੱਦਦ ਨੱਥ ਪਾਉਣ ਦੇ ਲਈ ਉਪਰਾਲੇ ਕਰੇ।
ਅਟਾਰਨੀ ਜਨਰਲ ਦੇ ਅਹੁਦੇ ਵਿੱਚ ਰਾਖਵੇਂਕਰਨ ਮੁਤਾਬਿਕ ਤੁਰੰਤ ਭਰਤੀ ਅਤੇ ਐਕਸਾਈਜ਼ ਵਿਭਾਗ ਵਿੱਚ ਇੰਸਪੈਕਟਰ ਤੋਂ ਈਟੀਉ ਬਣਨ ਵਾਲੇ ਮੁਲਾਜ਼ਮਾਂ ਦਾ ਬੈਕਲਾਗ ਜਲਦ ਭਰੇ। ਉਨ੍ਹਾਂ ਅੱਗੇ ਕਿਹਾ ਕਿ ਜਲਦ ਪੂਰੇ ਪੰਜਾਬ ਵਿਚ ਵੱਡੀ ਲਾਮਬੰਦੀ ਸ਼ੁਰੂ ਕਰ ਸਮਾਜ ਦੇ ਮਸਲਿਆਂ ਨੂੰ ਉਭਾਰਿਆ ਜਾਵੇਗਾ।
Post navigation
ਤਿੰਨ ਵਾਰ ਹਾਰ ਦਾ ਮਜ਼ਾ ਚੱਖ ਚੁੱਕੇ ਸਾਬਕਾ ਵਿਧਾਇਕ ਜਗਬੀਰ ਬਰਾੜ ਹੋਏ ਆਪ ‘ਚ ਸ਼ਾਮਿਲ, ਕੀ ਹੋਏਗਾ ਆਪ ਨੂੰ ਫਾਇਦਾ !
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇੱਕ ਵਾਰ ਫਿਰ ਮਿਲੀ ਧਮਕੀ, ਪੜ੍ਹੋ ਕਿੰਨੇ ਦਿੱਤੀ ਧਮਕੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us