Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
4
ਅੰਮ੍ਰਿਤਪਾਲ ਸਿੰਘ ਦੀ ਤਲਾਸ਼ ‘ਚ ਯੂਪੀ ਪਹੁੰਚੀ ਪੁਲਿਸ, ਜਿਸ ਗੁਰਦੁਆਰੇ ‘ਚ ਰੁਕਣ ਦਾ ਸ਼ੱਕ ਸੀ, ਉੱਥੋ ਗਾਇਬ ਮਿਲੀ ਸੀਸੀਟੀਵੀ ਫੂਟੇਜ
Latest News
National
Punjab
ਅੰਮ੍ਰਿਤਪਾਲ ਸਿੰਘ ਦੀ ਤਲਾਸ਼ ‘ਚ ਯੂਪੀ ਪਹੁੰਚੀ ਪੁਲਿਸ, ਜਿਸ ਗੁਰਦੁਆਰੇ ‘ਚ ਰੁਕਣ ਦਾ ਸ਼ੱਕ ਸੀ, ਉੱਥੋ ਗਾਇਬ ਮਿਲੀ ਸੀਸੀਟੀਵੀ ਫੂਟੇਜ
April 4, 2023
Voice of Punjab
ਅੰਮ੍ਰਿਤਪਾਲ ਸਿੰਘ ਦੀ ਤਲਾਸ਼ ‘ਚ ਯੂਪੀ ਪਹੁੰਚੀ ਪੁਲਿਸ, ਜਿਸ ਗੁਰਦੁਆਰੇ ‘ਚ ਰੁਕਣ ਦਾ ਸ਼ੱਕ ਸੀ, ਉੱਥੋ ਗਾਇਬ ਮਿਲੀ ਸੀਸੀਟੀਵੀ ਫੂਟੇਜ
ਵੀਓਪੀ ਬਿਊਰੋ – ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਦੀ ਭਾਲ ਲਈ ਪੰਜਾਬ ਪੁਲਿਸ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਪਹੁੰਚ ਗਈ ਹੈ। ਪੁਲਿਸ ਨੇ ਪੀਲੀਭੀਤ ਦੇ ਮੋਹਨਪੁਰ ਗੁਰਦੁਆਰੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਗੁਰਦੁਆਰੇ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਗਾਇਬ ਪਾਈ ਗਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀਲੀਭੀਤ ਦੇ ਮੋਹਨਪੁਰ ਗੁਰਦੁਆਰੇ ਵਿੱਚ 25 ਮਾਰਚ ਤੋਂ ਪਹਿਲਾਂ ਦੇ ਸਾਰੇ ਸੀਸੀਟੀਵੀ ਫੁਟੇਜ ਮਿਟਾ ਦਿੱਤੇ ਗਏ ਹਨ। 26 ਮਾਰਚ ਤੋਂ ਗੁਰਦੁਆਰੇ ਵਿੱਚ ਫੁਟੇਜ ਸ਼ੁਰੂ ਹੋ ਰਹੀ ਹੈ। ਇਸ ਸੀ.ਸੀ.ਟੀ.ਵੀ ਫੁਟੇਜ ਵਿੱਚ ਵੀ ਪੁਲਿਸ ਨੂੰ ਪਤਾ ਲੱਗਿਆ ਕਿ ਗੁਰਦੁਆਰੇ ਵਿੱਚ ਖੜ੍ਹੀ ਸਕਾਰਪੀਓ ਕਾਰ, ਜੋ ਡੇਰੇ ਦੇ ਮੁਖੀ ਦੇ ਨਾਮ ‘ਤੇ ਦਰਜ ਹੈ ਅਤੇ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਯੂ.ਪੀ ਤੋਂ ਪੰਜਾਬ ਪਹੁੰਚਿਆ ਸੀ।
ਅੰਮ੍ਰਿਤਪਾਲ ਸਿੰਘ ਦੇ ਇਕ ਵਾਰ ਫਿਰ ਉੱਤਰ ਪ੍ਰਦੇਸ਼ ‘ਚ ਹੋਣ ਦੀਆਂ ਖਬਰਾਂ ਦਰਮਿਆਨ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਸੀਮਾ ਸੁਰੱਖਿਆ ਬਲ (SSB) ਅਤੇ ਨੇਪਾਲ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਬੈਠਕ ਕਰਕੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਰਣਨੀਤੀ ਬਣਾਈ ਹੈ।
ਹਿਮਾਚਲ ਵਿਚ ਵੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਹਮੀਰਪੁਰ ਜ਼ਿਲ੍ਹੇ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਚਾਰ ਸ਼ੱਕੀ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਸ਼ੱਕੀ ਨੌਜਵਾਨਾਂ ਨੂੰ ਦੂਤਸਿੱਧ ਸਥਿਤ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਬਿਜਹੇੜੀ ਥਾਣੇ ਵਿੱਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਮ੍ਰਿਤਪਾਲ ਦੀ ਵੀਡੀਓ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਹੁਣ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਮੰਗੀ ਹੈ। ਅੰਮ੍ਰਿਤਪਾਲ ਨੇ 29-30 ਮਾਰਚ ਨੂੰ ਲਗਾਤਾਰ ਦੋ ਵੀਡੀਓ ਜਾਰੀ ਕੀਤੇ। ਪੁਲਿਸ ਦੇ ਸਾਈਬਰ ਸੈੱਲ ਨੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਦੁਬਈ, ਕੈਨੇਡਾ, ਯੂ.ਕੇ., ਅਮਰੀਕਾ, ਜਰਮਨੀ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਇੰਟਰਨੈੱਟ ‘ਤੇ ਅਪਲੋਡ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਂਦਰ ਨਾਲ ਤਾਲਮੇਲ ਕਰਕੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਹੈ। ਕੇਂਦਰੀ ਏਜੰਸੀਆਂ ਨੂੰ IP ਐਡਰੈੱਸ ਵੀ ਦਿੱਤੇ ਗਏ ਹਨ।
Post navigation
ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਵਾਲਾ ASI ਡੋਪ ਟੈਸਟ ‘ਚ ਵੀ ਹੋਇਆ ਫੇਲ੍ਹ, ਕਹਿੰਦਾ- ਕਦੀ-ਕਦੀ ਲਾ ਲਈ ਦਾ ਆ, ਆਮਦਨ ਤੋਂ ਜ਼ਿਆਦਾ ਜੋੜੀ ਬੈਠਾ ਜਾਇਦਾਦ
ਪੰਜਾਬ ਪੁਲਿਸ ‘ਚ ਤਾਇਨਾਤ ASI ਨੇ ਆਪਣੀ ਘਰਵਾਲੀ ਤੇ 19 ਸਾਲ ਦੇ ਜਵਾਨ ਪੁੱਤਰ ਨੂੰ ਗੋਲੀਆਂ ਨਾਲ ਭੁੰਨਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us