10 ਕਿਲੋ ਭੁੱਕੀ ਸਮੇਤ ਇਕ ਕਾਬੂ, ਮਾਮਲਾ ਦਰਜ

ਅਰੁਣ ਕੁਮਾਰ, ਬਿਆਸ : ਥਾਣਾ ਬਿਆਸ ਪੁਲਸ ਨੇ ਭਾਰੀ ਮਾਤਰਾ ਵਿੱਚ ਭੁੱਕੀ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਬਿਆਸ ਦੇ ਸਬ ਇੰਸਪੈਕਟਰ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਥਾਣਾ ਬਿਆਸ ਤੋਂ ਗਸ਼ਤ ਲਈ ਨਿਕਲੇ ਸਨ ਕਿ ਇਸ ਦੌਰਾਨ ਰੋਹੀ ਪੁੱਲ ਬਿਆਸ ਨਜਦੀਕ ਪਿੰਡ ਦੋਲੋ ਨੰਗਲ ਨੂੰ ਜਾਂਦੇ ਇਕ ਸ਼ੱਕੀ ਵਿਅਕਤੀ ਦੇ ਹੱਥ ਵਿੱਚ ਭਾਰੀ ਬੈਗ ਵੇਖ ਕੇ ਸ਼ੱਕ ਪ੍ਰਤੀਤ ਹੋਣ ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਹੈ।ਪੁਲਿਸ ਅਧਿਕਾਰੀ ਨੇ ਕਥਿਤ ਮੁਲਜ਼ਮ ਦੀ ਪਛਾਣ ਜਗਸੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਪੱਖੋ ਕਲਾਂ, ਥਾਣਾ ਰੁੜਕਾ ਕਲਾਂ ਜ਼ਿਲ੍ਹਾ ਬਰਨਾਲਾ ਹਾਲ ਵਾਸੀ ਚੀਮਾ ਬਾਠ ਦੱਸੀ ਹੈ।
ਇਸ ਸਬੰਧੀ ਥਾਣਾ ਬਿਆਸ ਪੁਲਿਸ ਵਲੋਂ ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

