ਉੱਘੇ ਸਮਾਜ ਸੇਵੀ ਸੁਮਿਤ ਸੂਦ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ 7 ਆਕਸੀਜਨ ਕੰਸੇਨਟ੍ਰੇਟਰ ਦਾਨ

ਉੱਘੇ ਸਮਾਜ ਸੇਵੀ ਸੁਮਿਤ ਸੂਦ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ 7 ਆਕਸੀਜਨ ਕੰਸੇਨਟ੍ਰੇਟਰ ਦਾਨ

ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਕਰੋਨਾ ਦੀ ਇਸ ਜੰਗ ਵਿੱਚ ਹੋਰਨਾਂ ਸਮਰੱਥਾਵਾਨ ਵਿਅਕਤੀਆਂ ਨੂੰ ਅੱਗੇ ਆ ਕੇ ਸਮਾਜ ਭਲਾਈ ਲਈ ਕੰਮ ਕਰਨ ਦੀ ਅਪੀਲ|

ਰੂਪਨਗਰ ( ਵਰੁਨ ਲਾਂਬਾ) ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਦੌਰ ਵਿੱਚ ਜਦੋਂ ਸਮੁੱਚਾ ਦੇਸ਼ ਆਕਸੀਜਨ ਦੀ ਕਮੀ ਕਾਰਨ ਜੂਝ ਰਿਹਾ ਹੈ ਕੁਝ ਅਜਿਹੇ ਵਿਅਕਤੀ ਹਨ ਜੋ ਸਮਾਜ ਭਲਾਈ ਦੇ ਕਾਰਜ ਲਈ ਵੱਧ ਚਡ਼੍ਹ ਕੇ ਕੰਮ ਕਰ ਰਹੇ ਹਨ | ਇਕ ਅਜਿਹਾ ਹੀ ਵਿਅਕਤੀ ਹੈ ਸੁਮਿਤ ਸੂਦ ਜਿਸ ਵੱਲੋਂ ਰੂਪਨਗਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ 7 ਆਕਸੀਜਨ ਕੰਸੇਨਟ੍ਰੇਟਰ ਦਾਨ ਕੀਤੇ ਗਏ |

ਇਸ ਮੌਕੇ ਸੁਮਿਤ ਸੂਦ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦੌਰ ਦੌਰ ਵਿੱਚ ਜਦੋਂ ਹਸਪਤਾਲਾਂ ਵਿੱਚ ਕੋਰੋਨਾ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਆਕਸੀਜਨ ਦੀ ਸਖ਼ਤ ਜ਼ਰੂਰਤ ਹੈ ਉਸ ਮੌਕੇ ਅਜਿਹੇ ਸਮਾਜ ਸੇਵੀਆਂ ਵੱਲੋਂ ਕੀਤੇ ਅਜਿਹੇ ਕਾਰਜ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਣਗੇ |

ਉਨ੍ਹਾਂ ਕਿਹਾ ਕਿ ਸੁਮਿਤ ਸੂਦ ਦੀ ਸੰਸਥਾ ਵੱਲੋਂ ਦਾਨ ਕੀਤੇ ਗਏ 7 ਆਕਸੀਜਨ ਕੰਸੇਨਟ੍ਰੇਟਰਾ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿਚ ਭੇਜਿਆ ਜਾਵੇਗਾ ਤਾਂ ਜੋ ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਨੂੰ ਫੌਰੀ ਤੌਰ ਤੇ ਆਕਸੀਜਨ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਬਚਾਇਆ ਜਾ ਸਕੇ |ਉਨ੍ਹਾਂ ਨੇ ਇਸ ਮੌਕੇ ਸਮਾਜ ਦੇ ਹੋਰਨਾਂ ਸਮਰੱਥਾਵਾਨ ਲੋਕਾਂ ਅਤੇ ਸੰਸਥਾਵਾਂ ਨੂੰ ਇਸ ਦੌਰ ਵਿੱਚ ਸਮਾਜ ਭਲਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਦੀ ਜੰਗ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ |

error: Content is protected !!