ਭਗਵੇਂ ਭੇਸ ਵਿਚ ਰਹਿੰਦੇ ਬਾਬੇ ਦੀਆਂ ਕਰਤੂਤਾਂ ਅਜਿਹੀਆਂ ਕਿ ਪੁਲਿਸ ਰਹਿ ਗਈ ਹੈਰਾਨ, ਗੱਡੀ ਵਿਚੋਂ ਬਰਾਮਦ ਹੋਇਆ…

ਭਗਵੇਂ ਭੇਸ ਵਿਚ ਰਹਿੰਦੇ ਬਾਬੇ ਦੀਆਂ ਕਰਤੂਤਾਂ ਅਜਿਹੀਆਂ ਕਿ ਪੁਲਿਸ ਰਹਿ ਗਈ ਹੈਰਾਨ, ਗੱਡੀ ਵਿਚੋਂ ਬਰਾਮਦ ਹੋਇਆ…


ਵੀਓਪੀ ਬਿਊਰੋ, ਸੁਲਤਾਨਪੁਰ ਲੋਧੀ : ਭਗਵੇਂ ਭੇਸ ਵਿਚ ਰਹਿੰਦੇ ਇਕ ਬਾਬੇ ਦੀਆਂ ਕਰਤੂਤਾਂ ਬਾਰੇ ਜਾਣ ਪੁਲਿਸ ਰਹਿ ਗਈ ਹੈਰਾਨ। ਬਾਬੇ ਦੀ ਗੱਡੀ ਵਿਚੋਂ ਪੁਲਿਸ ਨੇ ਕੁਝ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ ਤੇ ਪਰਚਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨਵ-ਨਿਯੁਕਤ ਡੀਐੱਸਪੀ ਬਬਨਦੀਪ ਸਿੰਘ ਨੇ ਥਾਣਾ ਸੁਲਤਾਨਪੁਰ ਲੋਧੀ ਦੇ ਨਵ ਨਿਯੁਕਤ ਐੱਸਐੱਚਓ ਸ਼ਿਵਕੰਵਲ ਸਿੰਘ ਦੀ ਮੌਜੂਦਗੀ ‘ਚ ਪ੍ਰੈਸ ਕਾਨਫਰੰਸ ਦੌਰਾਨ ਭਗਵੇਂ ਕੱਪੜੇ ਪਾ ਕੇ ਰਹਿੰਦੇ ਇਕ ਢੌਂਗੀ ਬਾਬਾ ਵੱਲੋਂ ਨਸ਼ਾ ਸਮੱਗਿਲੰਗ ਕਰਨ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਥਾਣਾ ਮੁਖੀ ਇੰਸਪੈਕਟਰ ਸ਼ਿਵਕੰਵਲ ਸਿੰਘ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਨਸ਼ੇ ਸਮੇਤ ਬੂਟਾ ਸਿੰਘ ਉਰਫ ਬਾਬਾ ਪੁੱਤਰ ਲਸ਼ਮਣ ਸਿੰਘ ਵਾਸੀ ਪਿੰਡ ਦੀਪੇਵਾਲ ਅਤੇ ਰਾਕੇਸ਼ ਕੁਮਾਰ ਪੁੱਤਰ ਕਸਤੂਰੀ ਲਾਲ ਨਿਵਾਸੀ ਮੁਹੱਲਾ ਲਲਾਰੀਆਂ, ਸੁਲਤਾਨਪੁਰ ਲੋਧੀ ਨੂੰ ਗਿ੍ਫ਼ਤਾਰ ਕੀਤਾ ਹੈ। ਬਾਬੇ ਕੋਲੋਂ ਇਕ ਰਿਵਾਲਵਰ ਐੱਨਪੀ 765 ਐੱਮਐੱਮ, 5 ਗ੍ਰਾਮ ਹੈਰੋਇਨ ਤੇ 7000 ਰੁਪਏ ਡਰੱਗ ਮਨੀ ਮੌਕੇ ‘ਤੇ ਬਰਾਮਦ ਕੀਤੀ ਹੈ।


ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਇੰਸਪੈਕਟਰ ਸ਼ਿਵਕੰਵਲ ਸਿੰਘ ਦੀ ਅਗਵਾਈ ‘ਚ ਏਐੱਸਆਈ ਬਲਦੇਵ ਸਿੰਘ ਜਦ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਮੁਹੱਲਾ ਅਰੋੜਾ ਰਸਤਾ ਵਿਖੇ ਮੌਜੂਦ ਸੀ ਤਾਂ ਇਕ ਹੋਂਡਾ ਕਾਰ ਏਮੇਜ ਨੰਬਰੀ ਡੀਐੱਲ-ਆਈਜੈੱਡ-ਏ-0468 ਆਉਂਦੀ ਦਿਖਾਈ ਦਿੱਤੀ। ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਪਿੱਛੇ ਮੁੜਨ ਲੱਗਾ, ਜਿਸ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਰੋਕ ਕੇ ਨਾਂ ਪਤਾ ਪੁੱਿਛਆ।

ਉਸ ਦੀ ਪਛਾਣ ਬੂਟਾ ਸਿੰਘ ਉਰਫ ਬਾਬਾ ਨਿਵਾਸੀ ਦੀਪੇਵਾਲ ਵਜੋਂ ਹੋਈ, ਜਦਕਿ ਨਾਲ ਵਾਲੀ ਸੀਟ ‘ਤੇ ਬੈਠੇ ਨੌਜਵਾਨ ਦੀ ਪਛਾਣ ਰਾਕੇਸ਼ ਕੁਮਾਰ ਮੁਹੱਲਾ ਲਲਾਰੀਆਂ ਵਜੋਂ ਹੋਈ। ਐੱਸਆਈ ਅਰਜਨ ਸਿੰਘ ਪੁਲਿਸ ਚੌਕੀ ਡੱਲਾ ਨੇ ਮੌਕੇ ਉਤੇ ਆ ਕੇ ਤਲਾਸ਼ੀ ਦੌਰਾਨ ਗੱਡੀ ਦੇ ਡੈਸ਼ ਬੋਰਡ ਵਿਚੋਂ 5 ਗ੍ਰਾਮ ਹੈਰੋਇਨ, 7000 ਰੁਪਏ ਡਰੱਗ ਮਨੀ ਤੇ ਇਕ ਰਿਵਾਲਵਰ ਬਰਾਮਦ ਕੀਤਾ। ਇਸ ‘ਤੇ ਦੋਹਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

error: Content is protected !!