ਸੁਰਿੰਦਰ ਚੌਧਰੀ ਦੀ ਘਰ ਵਾਪਸੀ, ਆਪ ਛੱਡ ਮੁੜ ਕਾਂਗਰਸ ਵਿਚ ਹੋਏ ਸ਼ਾਮਲ, ਬਾਜਵਾ ਨੇ ਟਵੀਟਰ ਉਤੇ ਦਿੱਤੀ ਜਾਣਕਾਰੀ

ਸੁਰਿੰਦਰ ਚੌਧਰੀ ਦੀ ਘਰ ਵਾਪਸੀ, ਆਪ ਛੱਡ ਮੁੜ ਕਾਂਗਰਸ ਵਿਚ ਹੋਏ ਸ਼ਾਮਲ, ਬਾਜਵਾ ਨੇ ਟਵੀਟਰ ਉਤੇ ਦਿੱਤੀ ਜਾਣਕਾਰੀ


ਵੀਓਪੀ ਬਿਊਰੋ, ਜਲੰਧਰ-ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਇਕ ਦੂਜੇ ਦੀ ਪਾਰਟੀ ਵਿਚ ਸੰਨ੍ਹ ਲਾ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਦੀ ਜੁਗਤ ਲੜਾਈ ਜਾ ਰਹੀ ਹੈ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨਾਲ ਸੁਰਿੰਦਰ ਚੌਧਰੀ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਸੀ। ਇਹ ਕਾਂਗਰਸ ਪਾਰਟੀ ਲਈ ਵੱਡਾ ਝਟਕਾ ਸੀ। ਪਰ ਹੁਣ ਸੁਰਿੰਦਰ ਸਿੰਘ ਚੌਧਰੀ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਬੰਧੀ ਟਵਿੱਟਰ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਟਵਿੱਟਰ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਹੈ ਕਿ ਸੁਰਿੰਦਰ ਸਿੰਘ ਚੌਧਰੀ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

 

 

error: Content is protected !!