ਸੜਕ ਉਤੇ ਖੜਾ ਘੋੜਾ ਟਰਾਲਾ ਬਣਿਆ ਕਾਲ, ਮੋਟਰਸਾਈਕਲ ਵਿਚ ਵੱਜਣ ਕਾਰਨ ਮੌਤ ਦੇ ਮੂੰਹ ਵਿਚ ਗਏ ਚਾਚਾ-ਭਤੀਜਾ, ਸੱਸ-ਨੂੰਹ ਗੰਭੀਰ ਜ਼ਖ਼ਮੀ

ਸੜਕ ਉਤੇ ਖੜ੍ਹਾ ਘੋੜਾ ਟਰਾਲਾ ਬਣਿਆ ਕਾਲ, ਮੋਟਰਸਾਈਕਲ ਵਿਚ ਵੱਜਣ ਕਾਰਨ ਮੌਤ ਦੇ ਮੂੰਹ ਵਿਚ ਗਏ ਚਾਚਾ-ਭਤੀਜਾ, ਸੱਸ-ਨੂੰਹ ਗੰਭੀਰ ਜ਼ਖ਼ਮੀ


ਵੀਓਪੀ ਬਿਊਰੋ, ਬਨੂੜ : ਸੜਕ ਉਤੇ ਖੜ੍ਹਾ ਘੋੜਾ ਟਰਾਲਾ ਉਸ ਵੇਲੇ ਕਾਲ ਦਾ ਰੂਪ ਧਾਰਨ ਕਰ ਗਿਆ ਜਦੋਂ ਮੋਟਰਸਾਈਕਲ ਵਿਚ ਵੱਜਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ। ਹਾਦਸੇ ਵਿਚ ਦੋ ਮਹਿਲਾਵਾਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਦੋਵੇਂ ਜ਼ਖਮੀ ਇਕ ਪ੍ਰਾਇਵੇਟ ਹਸਪਤਾਲ ਵਿੱਚ ਇਲਾਜ ਅਧੀਨ ਹਨ।


ਬਨੂੜ-ਰਾਜਪੁਰਾ ਕੌਮੀ ਮਾਰਗ ਉਤੇ ਪੈਂਦੇ ਪਿੰਡ ਜੰਗਪੁਰਾ ਨੇੜੇ ਇਹ ਵਾਪਰੇ ਭਿਆਨਕ ਸੜਕ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਕਰੀਬ ਦੁਪਹਿਰ ਤਿੰਨ ਵਜੇ ਵਾਪਰਿਆ, ਜਦੋ ਮੋਟਰਸਾਈਕਲ ਉਤੇ ਸਵਾਰ ਪਿੰਡ ਜੰਡੋਲੀ (ਰਾਜਪੁਰਾ) ਦੇ 41 ਸਾਲਾ ਵਸਨੀਕ ਹਰਨੇਕ ਸਿੰਘ, ਉਸ ਦੀ ਮਾਤਾ ਮਾਇਆ ਕੌਰ, 9 ਸਾਲਾ ਭਤੀਜਾ ਫ਼ਤਹਿ ਸਿੰਘ ਪੁੱਤਰ ਦੀਦਾਰ ਸਿੰਘ ਤੇ 38 ਸਾਲਾ ਭਰਜਾਈ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਬਨੂੜ ਨੇੜਲੇ ਕਿਸੇ ਪਿੰਡ ਤੋਂ ਭੋਗ ਚੋਂ ਸ਼ਾਮਲ ਹੋ ਕੇ ਆਪਣੇ ਪਿੰਡ ਵਲ ਨੂੰ ਜਾ ਰਹੇ ਸਨ ਕਿ ਅਚਾਨਕ ਸੜਕ ਕਿਨਾਰੇ ਖੜੇ ਘੋੜਾ ਟਰਾਲੇ ਨਾਲ ਮੋਟਰਸਾਈਕਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਸਾਰੇ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਚਾਚੇ ਤੇ ਭਤੀਜੇ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਜਦਕਿ ਦੋਵੇਂ ਸੱਸ-ਨੂੰਹ ਦੀ ਹਾਲਤ ਗੰਭੀਰ ਬਣੀ ਹੋਈ ਹੈ।


ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਜਸਵਿੰਦਰਪਾਲ ਸਿੰਘ ਨੇ ਦਸਿਆ ਕਿ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੇਰਾ ਬੱਸੀ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!