ਘਰ ਅੱਗੇ ਹਾਰਨ ਵਜਾਉਣ ਕਾਰਨ ਗੁਆਂਢੀਆਂ ਵਿਚ ਖੜਕ ਪਈ, ਨੂੰਹ ਤੇ ਪੁੱਤ ਬਚਾਉਣ ਆਏ ਤਾਂ ਤੇਜ਼ਧਾਰ ਹਥਿਆਰ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

ਘਰ ਅੱਗੇ ਹਾਰਨ ਵਜਾਉਣ ਕਾਰਨ ਗੁਆਂਢੀਆਂ ਵਿਚ ਖੜਕ ਪਈ, ਨੂੰਹ ਤੇ ਪੁੱਤ ਬਚਾਉਣ ਆਏ ਤਾਂ ਤੇਜ਼ਧਾਰ ਹਥਿਆਰ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ


ਵੀਓਪੀ ਬਿਊਰੋ, ਅਬੋਹਰ : ਅਬੋਹਰ ਜ਼ਿਲ੍ਹੇ ਦੇ ਪਿੰਡ ਕੁਲਾਰ ਵਿੱਚ ਦੋ ਗੁਆਂਢੀ ਪਰਿਵਾਰਾਂ ਵਿਚ ਮਾਮੂਲੀ ਗੱਲ ਨੂੰ ਲੈ ਕੇ ਖੜਕ ਪਈ। ਝਗੜੇ ਵਿਚ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।ਇਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਝਗੜਾ ਜ਼ੋਰ ਨਾਲ ਹਾਰਨ ਵਜਾਉਣ ਨੂੰ ਲੈ ਕੇ ਹੋਇਆ।
ਜ਼ਖਮੀ ਗਣਪਤ ਰਾਮ ਪੁੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੇ ਪੋਤੇ ਨਾਲ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਗੁਆਂਢੀ ਵਿਜੇ ਕੁਮਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਸ ਦੇ ਘਰ ਅੱਗੇ ਉੱਚੀ-ਉੱਚੀ ਹਾਰਨ ਵਜਾਇਆ, ਜਿਸ ਦੀ ਉਹ ਪੁਲਿਸ ਨੂੰ ਸ਼ਿਕਾਇਤ ਕਰੇਗਾ।

ਇਸ ਗੱਲ ਨੂੰ ਲੈ ਕੇ ਵਿਜੇ ਕੁਮਾਰ ਨਾਲ ਲੜਾਈ ਹੋ ਗਈ ਅਤੇ ਹਮਲਾ ਕਰ ਦਿੱਤਾ। ਜਦੋਂ ਮੇਰਾ ਲੜਕਾ ਸੁਭਾਸ਼ ਅਤੇ ਨੂੰਹ ਵੀਨਾ ਬਚਾਅ ਲਈ ਆਏ ਤਾਂ ਵਿਜੇ ਕੁਮਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਤਿੰਨੋਂ ਬੁਰੀ ਤਰ੍ਹਾਂ ਖੂਨੋ ਖੂਨ ਹੋ ਗਏ। ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!