ਪਠਾਨਕੋਟ ਵਿਚ ਹਾਈ ਅਲਰਟ, ਫੌਜ ਨੇ ਸਕੂਲ ਕਰਵਾਏ ਬੰਦ, ਜਾਣੋ ਕੀ ਹੈ ਪੂਰਾ ਮਾਮਲਾ

ਪਠਾਨਕੋਟ ਵਿਚ ਹਾਈ ਅਲਰਟ, ਫੌਜ ਨੇ ਸਕੂਲ ਕਰਵਾਏ ਬੰਦ, ਜਾਣੋ ਕੀ ਹੈ ਪੂਰਾ ਮਾਮਲਾ


ਵੀਓਪੀ ਬਿਊਰੋ, ਪਠਾਨਕੋਟ : ਪਠਾਨਕੋਟ ਵਿਚ ਫੌਜ ਨੇ ਹਾਈ ਅਲਰਟ ਜਾਰੀ ਕੀਤਾ ਹੈ। ਫੌਜ ਵੱਲੋਂ ਆਰਮੀ ਦੇ ਸਕੂਲ ਬੰਦ ਕਰਵਾ ਦਿੱਤੇ ਗਏ। ਦਰਅਸਲ ਇਹ ਕਾਰਵਾਈ ਤਿੰਨ ਸ਼ੱਕੀ ਵਿਅਕਤੀ ਵੇਖੇ ਜਾਣ ਤੋਂ ਬਾਅਦ ਕੀਤੀ ਗਈ। ਇਹਤਿਆਤ ਦੇ ਤੌਰ ਉਤੇ ਸਕੂਲ ਬੰਦ ਕਰਵਾ ਦਿੱਤੇ ਗਏ। ਥਾਂ-ਥਾਂ ਫੌਜ ਦੇ ਜਵਾਨ ਤਾਇਨਾਤ ਹਨ ਤੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਦੱਸਦੇਈਏ ਕਿ 2016 ਵਿਚ ਪਠਾਨਕੋਟ ਵਿਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਉਸ ਤੋਂ ਬਾਅਦ ਵੀ ਕਈ ਥਾਈਂ ਸ਼ੱਕੀ ਵੇਖੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ। ਹੁਣ ਵੀ ਸ਼ੱਕੀ ਵੇਖੇ ਜਾਣ ਕਾਰਨ ਪਠਾਨਕੋਟ ਵਿਚ ਹਾਈ ਅਲਰਟ ਜਾਰੀ ਹੈ।

error: Content is protected !!