Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
5
ਬਹੁਚਰ੍ਚਿਤ AAP ਮੰਤਰੀ ਵੀਡੀਓ ਦੇ ਮਾਮਲੇ ‘ਚ SC ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਭੇਜਿਆ ਨੋਟਿਸ
Latest News
National
Punjab
ਬਹੁਚਰ੍ਚਿਤ AAP ਮੰਤਰੀ ਵੀਡੀਓ ਦੇ ਮਾਮਲੇ ‘ਚ SC ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਭੇਜਿਆ ਨੋਟਿਸ
May 5, 2023
Voice of Punjab
ਬਹੁਚਰ੍ਚਿਤ AAP ਮੰਤਰੀ ਵੀਡੀਓ ਦੇ ਮਾਮਲੇ ‘ਚ SC ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਭੇਜਿਆ ਨੋਟਿਸ
ਵੀਓਪੀ ਬਿਊਰੋ- ਪੰਜਾਬ ਸਰਕਾਰ ਦੇ ਇੱਕ ਮੰਤਰੀ ਦੀ ਵੀਡੀਓ ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਨੈਸ਼ਨਲ ਐਸਸੀ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਨੋਟਿਸ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਮੁੱਖ ਸਕੱਤਰ ਅਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਜੋ ਕੇਸ਼ਵ ਕੁਮਾਰ ਵਾਸੀ ਪਠਾਨਕੋਟ ਨੇ ਦਿੱਤੀ ਹੈ। ਪੰਜਾਬ ਸਰਕਾਰ ਦਾ ਇੱਕ ਮੰਤਰੀ ਜਿਸ ਨੇ ਉਸਦਾ ਸ਼ੋਸ਼ਣ ਕੀਤਾ ਹੈ, ਜਿਸਦੀ ਵੀਡੀਓ ਅੱਜ ਪੂਰੇ ਮੀਡੀਆ ਵਿੱਚ ਚਰਚਾ ਵਿੱਚ ਹੈ।
ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਮੈਂ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਨੌਕਰੀ ਦੇ ਬਹਾਨੇ ਮੇਰਾ ਸ਼ੋਸ਼ਣ ਕੀਤਾ ਗਿਆ ਹੈ।
ਇਸ ਵੀਡੀਓ ਦੇ ਆਉਣ ਤੋਂ ਬਾਅਦ ਮੈਂ ਅਤੇ ਮੇਰਾ ਪਰਿਵਾਰ ਖਤਰੇ ਵਿੱਚ ਹੈ। ਜਿਸ ‘ਚ ਉਨ੍ਹਾਂ ਦੋਸ਼ ਲਾਇਆ ਕਿ ਉਹ ਲੋਕ ਤਾਕਤਵਰ ਹਨ ਅਤੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਗਲਤ ਹੋ ਸਕਦੇ ਹਨ। ਜਿਸ ਸਬੰਧੀ ਅਸੀਂ ਇੱਕ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਲਦ ਹੀ ਇਸ ਘਟਨਾ ਦੀ ਜਾਣਕਾਰੀ ਮੰਗੀ ਹੈ ਅਤੇ ਪੰਜਾਬ ਸਰਕਾਰ ਨੂੰ ਕੇਸ਼ਵ ਕੁਮਾਰ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਉਸ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਦੇ ਅਤੇ ਪਰਿਵਾਰ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਸਕਦੇ ਹਨ।
ਇਸ ਸਬੰਧੀ ਵਿਜੇ ਸਾਂਪਲਾ (ਚੇਅਰਮੈਨ, ਐਸਸੀ ਕਮਿਸ਼ਨ) ਨੇ ਨੋਟਿਸ ਜਾਰੀ ਕਰ ਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ ਅਤੇ ਸਹੀ ਤੱਥਾਂ ਦੀ ਰਿਪੋਰਟ ਵੀ ਮੰਗੀ ਗਈ ਹੈ।
Post navigation
ਨਸ਼ਾ ਤਸਕਰੀ ਤੇ ਕਰੋੜਾਂ ਦੀ ਹੇਰਫੇਰ ਕਰ ਕੇ ਫ਼ਰਾਰ ਹੋਇਆ ਏਆਈਜੀ ਨਹੀਂ ਆ ਰਿਹਾ ਹੱਥ, ਪਰਿਵਾਰ ਵੀ ਹੋਇਆ ਰੂਪੋਸ਼
ਅੱਤਵਾਦੀ ਲੰਡਾ ਤੇ ਸੱਤਾ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼, 10 ਪਿਸਤੌਲਾਂ ਚੁੱਕੀ ਫਿਰਦਾ ਸਾਥੀ ਆਇਆ ਪੁਲਿਸ ਦੇ ਅੜਿੱਕੇ, ਪਹਿਲਾਂ ਵੀ ਜੇਲ੍ਹ ‘ਚੋਂ ਹੀ ਆਇਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us