ਦੋਸਤ ਦੀ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼, ਰੋਲਾ ਪਾਇਆ ਤਾਂ ਹਵਸੀ ਨੇ ਗਲ ਘੁੱਟ ਕੇ ਮਾਰ ਦਿੱਤੀ

ਦੋਸਤ ਦੀ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼, ਰੋਲਾ ਪਾਇਆ ਤਾਂ ਹਵਸੀ ਨੇ ਗਲ ਘੁੱਟ ਕੇ ਮਾਰ ਦਿੱਤੀ

ਵੀਓਪੀ ਬਿਊਰੋ – ਖੰਨਾ ਪੁਲਿਸ ਨੇ ਜ਼ਿਲ੍ਹਾ ਖੰਨਾ ਦੇ ਮੰਡੀਆ ਕਲਾਂ ‘ਚ ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ। ਲੜਕੀ ਦਾ ਕਤਲ ਉਸ ਦੇ ਪਿਤਾ ਨਾਲ ਰਹਿੰਦੇ ਉਸਦੇ ਦੋਸਤ ਰਸੋਈਏ ਨੇ ਹੀ ਕੀਤਾ ਸੀ। ਰਸੋਈਏ ਨੇ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤੀ। ਇਸ ਤੋਂ ਬਾਅਦ ਕਿਸੇ ਨੂੰ ਕੁਝ ਪਤਾ ਨਾ ਲੱਗੇ ਇਸ ਲਈ ਉਸ ਨੇ ਬੱਚੀ ਦੀ ਲਾਸ਼ ਨੂੰ ਮੱਕੀ ਦੇ ਖੇਤਾਂ ‘ਚ ਸੁੱਟ ਦਿੱਤਾ। ਮੁਲਜ਼ਮ ਦੀ ਪਛਾਣ ਲਾਲ ਬਾਬੂ ਉਰਫ਼ ਲਾਲੂਆ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਐਸ.ਪੀ.ਆਈ ਪ੍ਰਗਿਆ ਜੈਨ ਨੇ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸਦੀ 5 ਸਾਲਾ ਬੱਚੀ 11 ਮਈ ਦੀ ਸ਼ਾਮ ਨੂੰ ਘਰ ਵਾਪਸ ਨਹੀਂ ਆਈ ਤਾਂ ਪਿੰਡ ਮੰਡਿਆਲਾ ਕਲਾਂ ਅਤੇ ਉਸਦੇ ਰਿਸ਼ਤੇਦਾਰਾਂ ਕੋਲ ਲੜਕੀ ਦੀ ਭਾਲ ਕੀਤੀ ਗਈ ਪਰ ਕੋਈ ਥਹੁ ਪਤਾ ਨਹੀਂ ਲੱਗਾ। 13 ਮਈ ਨੂੰ ਲਾਪਤਾ ਲੜਕੀ ਦੀ ਲਾਸ਼ ਪਿੰਡ ਮੰਡਿਆਲਾ ਕਲਾਂ ਦੇ ਮੱਕੀ ਦੇ ਖੇਤਾਂ ਵਿੱਚੋਂ ਮਿਲੀ ਸੀ। ਪੁਲਿਸ ਨੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਕੇ ਜਾਂਚ ਨੂੰ ਅੱਗੇ ਵਧਾਇਆ ਹੈ।

ਐਸਪੀ ਨੇ ਦੱਸਿਆ ਕਿ ਲਾਲ ਬਾਬੂ ਉਰਫ਼ ਲਾਲੂ ਪਿੰਡ ਮੰਡੀਆ ਕਲਾਂ ਵਿੱਚ ਕਰੀਬ 10 ਸਾਲਾਂ ਤੋਂ ਰਹਿੰਦਾ ਸੀ, ਜੋ ਮੋਟਰ ’ਤੇ ਰਹਿ ਰਹੇ ਪ੍ਰਵਾਸੀਆਂ ਲਈ ਖਾਣਾ ਬਣਾਉਂਦਾ ਸੀ। ਬੱਚੀ ਅਤੇ ਉਸਦਾ ਪਿਤਾ ਵੀ ਮਜ਼ਦੂਰਾਂ ਵਿੱਚ ਹੀ ਰਹਿੰਦੇ ਸਨ। 11 ਮਈ ਨੂੰ ਲਾਲ ਬਾਬੂ ਨੇ ਲੜਕੀ ਨਾਲ ਛੇੜਛਾੜ ਕੀਤੀ ਜਿਸ ‘ਤੇ ਲੜਕੀ ਨੇ ਰੌਲਾ ਪਾਇਆ, ਤਾਂ ਗੁੱਸੇ ‘ਚ ਆ ਕੇ ਲਾਲ ਬਾਬੂ ਨੇ ਲੜਕੀ ਦਾ ਕਤਲ ਕਰ ਦਿੱਤਾ।

error: Content is protected !!