13 ਸਾਲਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲਿਆਇਆ,  ਮਾਂ-ਪਿਓ ਨਾਲ ਮਿਲ ਕੇ ਕਰਵਾਉਣ ਲੱਗਾ ਦੇਹ ਵਪਾਰ ਦਾ ਧੰਦਾ

13 ਸਾਲਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲਿਆਇਆ,  ਮਾਂ-ਪਿਓ ਨਾਲ ਮਿਲ ਕੇ ਕਰਵਾਉਣ ਲੱਗਾ ਦੇਹ ਵਪਾਰ ਦਾ ਧੰਦਾ

ਵੀਓਪੀ ਬਿਊਰੋ, ਖੰਨਾ-13 ਸਾਲਾ ਕੁੜੀ ਨੂੰ ਭਜਾ ਕੇ ਲਿਆਇਆ ਨੌਜਵਾਨ ਪਹਿਲਾਂ ਚਾਰ ਸਾਲ ਤਕ ਉਸ ਨਾਲ ਸਬੰਧ ਬਣਾਉ੍ਂਦਾ ਰਿਹਾ, ਜਦੋਂ ਮਨ ਉਠ ਗਿਆ ਤਾਂ ਮਾਂ-ਪਿਓ ਨਾਲ ਮਿਲ ਕੇ ਕੁੜੀ ਕੋਲੋਂ ਜਿਸਮਫਿਰੋਸ਼ੀ ਦਾ ਧੰਦਾ ਕਰਵਾਉਣ ਲੱਗਾ। ਪੀੜਤ ਪਰਿਵਾਰ ਨੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਕੋਈ ਕਾਰਵਾਈ ਨਾ ਹੋਣ ਉਤੇ ਹਾਈ ਕੋਰਟ ਦੀ ਸ਼ਰਨ ਲਈ। ਹਾਈ ਕੋਰਟ ਨੇ ਮੁਲਜ਼ਮਾਂ ਨੂੰ ਫੜਨ ਦੇ ਹੁਕਮ ਦਿੱਤੇ। ਥਾਣਾ ਘਨੌਰ ਦੀ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਫਿਰ ਵੀ ਕੋਈ ਖਾਸ ਕਾਰਵਾਈ ਨਾ ਹੋਈ ਤਾਂ ਪਰਿਵਾਰ ਨੂੰ ਵਾਰੰਟ ਅਫਸਰ ਦਾ ਸਹਾਰਾ ਲੈ ਕੇ ਖੁਦ ਮੁਲਜ਼ਮਾਂ ਨੂੰ ਫੜਨਾ ਪਿਆ।


ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਔਰਤ ਤੇ ਉਸ ਦੇ ਪਤੀ ਨੇ ਉਨ੍ਹਾਂ ਦੀ ਨਾਬਾਲਿਗਾ ਕੁੜੀ ਦੇ 18 ਵਿਆਹ ਕਰਵਾ ਕੇ ਲੱਖਾਂ ਦੀ ਕਮਾਈ ਕੀਤੀ ਹੈ। ਉਨ੍ਹਾਂ ਦੀ ਕੁੜੀ ਜਦੋਂ 13 ਸਾਲ ਦੀ ਸੀ ਤਾਂ ਮੁਲਜ਼ਮ ਔਰਤ ਦਾ ਪੁੱਤ ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਭਜਾ ਲੈ ਿਗਆ ਤੇ ਚਾਰ ਸਾਲ ਤਕ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਸ ਤੋਂ ਬਾਅਦ ਕੁੜੀ ਨੂੰ ਦੇਹ ਵਪਾਰ ਦੇ ਧੰਦੇ ਵਿਚ ਸੁੱਟ ਦਿੱਤਾ। ਪੁਲਿਸ ਨੇ ਸੋਨੀ ਤੇ ਉਸ ਦੇ ਪਤੀ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਪੀੜਤ ਕੁੜੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।

error: Content is protected !!