ਹਾਦਸੇ ਨੇ ਬੁਝਾਇਆ ਇਕ ਘਰ ਦਾ ਚਿਰਾਗ, ਪਿਤਾ ਦੀਆਂ ਅੱਖਾਂ ਸਾਹਮਣੇ ਹੋਈ ਸਕੂਲੋਂ ਘਰ ਪਰਤਦੇ ਲਾਡਲੇ ਦੀ ਮੌਤ, ਟਰੈਕਟਰ ਚਾਲਕ ਦੀ ਲਾਪਰਵਾਹੀ ਲੈ ਬੈਠੀ!

ਹਾਦਸੇ ਨੇ ਬੁਝਾਇਆ ਇਕ ਘਰ ਦਾ ਚਿਰਾਗ, ਪਿਤਾ ਦੀਆਂ ਅੱਖਾਂ ਸਾਹਮਣੇ ਹੋਈ ਸਕੂਲੋਂ ਘਰ ਪਰਤਦੇ ਲਾਡਲੇ ਦੀ ਮੌਤ, ਟਰੈਕਟਰ ਚਾਲਕ ਦੀ ਲਾਪਰਵਾਹੀ ਲੈ ਬੈਠੀ!

ਵੀਓਪੀ ਬਿਊਰੋ, ਮਲੋਟ-ਮਲੋਟ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਪਰਿਵਾਰ ਦਾ ਚਿਰਾਗ ਬੁੱਝ ਗਿਆ। ਇਥੇ ਟਰੈਕਟਰ ਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਪਿਤਾ ਨਾਲ ਸਕੂਲੋਂ ਘਰ ਜਾ ਰਹੇ ਬੱਚੇ ਦੀ ਮੌਤ ਹੋ ਗਈ। ਜਦਕਿ ਪਿਤਾ ਤੇ ਇਕ ਹੋਰ ਬੱਚਾ ਜ਼ਖਮੀ ਹੋ ਗਏ। ਹਾਦਸੇ ਵਿਚ ਪਿਤਾ ਦੀਆਂ ਅੱਖਾਂ ਸਾਹਮਣੇ ਪੁੱਤ ਨੇ ਸਵਾਸ ਛੱਡੇ। ਇਹ ਮੰਜ਼ਰ ਵੇਖ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ।
ਜਾਣਕਾਰੀ ਮਿਲੀ ਹੈ ਕਿ ਬੱਚੇ ਦਾ ਪਿਤਾ ਸਰਕਾਰੀ ਸਕੂਲ ‘ਚ ਛੁੱਟੀ ਹੋਣ ਪਿੱਛੋਂ ਦੋ ਬੱਚਿਆਂ ਨੂੰ ਮੋਟਰਸਾਇਕਲ ਉਤੇ ਘਰ ਲੈ ਕੇ ਪਰਤ ਰਿਹਾ ਸੀ। ਦਾਨੇਵਾਲਾ ਚੌਕ ‘ਤੇ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਲਾਪਰਵਾਹੀ ਨਾਲ ਚਲਾ ਰਹੇ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਦੀ ਇਸ ਲਾਪਰਵਾਹੀ ਨੇ ਇਕ ਘਰ ਉਜਾੜ ਕੇ ਰੱਖ ਦਿੱਤਾ।


ਹਸਪਤਾਲ ਪਹੁੰਚਦਿਆਂ ਹੀ ਇਕ ਬੱਚੇ ਦੀ ਮੌਤ ਹੋ ਗਈ। ਇਕ ਹੋਰ ਬੱਚਾ ਅਤੇ ਉਸ ਦਾ ਪਿਤਾ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰੈਕਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਵਿਚ ਮਾਰੇ ਜਾਣ ਵਾਲੇ ਬੱਚੇ ਦੀ ਪਛਾਣ ਅਰਸ਼ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ ਹੈ ਜਦਕਿ ਪਿਤਾ ਰਾਜੇਸ਼ ਕੁਮਾਰ ਤੇ ਭਤੀਜਾ ਨਿਤਿਨ ਗੰਭੀਰ ਜ਼ਖ਼ਮੀ ਹਨ। ਦੋਵਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਿਗਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!