ਘਰਵਾਲੀ ਬੱਚਿਆਂ ਨੂੰ ਲੈ ਕੇ ਚਲੀ ਗਈ ਅਮਰੀਕਾ ਤਾਂ ਸੱਸ ਨੇ ਵੀ ਨਹੀਂ ਕਰਵਾਈ ਗੱਲ, ਇਕੱਲਾ ਰਹਿ ਗਿਆ ਤਾਂ ਕਰ ਗਿਆ ਕਾਰਾ… 

ਘਰਵਾਲੀ ਬੱਚਿਆਂ ਨੂੰ ਲੈ ਕੇ ਚਲੀ ਗਈ ਅਮਰੀਕਾ ਤਾਂ ਸੱਸ ਨੇ ਵੀ ਨਹੀਂ ਕਰਵਾਈ ਗੱਲ, ਇਕੱਲਾ ਰਹਿ ਗਿਆ ਤਾਂ ਕਰ ਗਿਆ ਕਾਰਾ…

ਵੀਓਪੀ ਬਿਊਰੋ – ਕਪੂਰਥਲਾ ਜ਼ਿਲੇ ‘ਚ ਰਹਿਣ ਵਾਲੀ ਔਰਤ ਦਾ ਕਤਲ ਕਰਨ ਦਾ ਦੋਸ਼ ਜਿਸ ਵਿਅਕਤੀ ‘ਤੇ ਲੱਗਾ ਹੈ, ਉਸ ਦੀ ਵੀਡੀਓ ਸਾਹਮਣੇ ਆਈ ਹੈ। ਮੁਲਜ਼ਮ ਦਾ ਨਾਂ ਬਲਵਿੰਦਰ ਸਿੰਘ ਹੈ ਅਤੇ ਵੀਡੀਓ ਵਿੱਚ ਉਹ ਖ਼ੁਦਕੁਸ਼ੀ ਕਰਨ ਦੀ ਗੱਲ ਕਰ ਰਿਹਾ ਹੈ। ਦੂਜੇ ਪਾਸੇ ਉਸ ਦੀ ਸੱਸ ਜਸਵਰੀ ਕੌਰ ਦੀ ਖੂਨ ਨਾਲ ਲੱਥਪੱਥ ਲਾਸ਼ ਉਸ ਦੇ ਹੀ ਘਰ ਵਿੱਚੋਂ ਮਿਲੀ ਸੀ। ਮੁਲਜ਼ਮ ਬਲਵਿੰਦਰ ਦੀ ਲੋਕੇਸ਼ਨ ਵੀ ਕਪੂਰਥਲਾ ਦੀ ਹੀ ਮਿਲੀ ਹੈ, ਇਸ ਲਈ ਕਤਲ ਦੀ ਸੂਈ ਬਲਵਿੰਦਰ ਵੱਲ ਹੀ ਘੁੰਮ ਰਹੀ ਹੈ।

ਇਸੇ ਵੀਡੀਓ ‘ਚ ਬਲਵਿੰਦਰ ਦੱਸ ਰਿਹਾ ਹੈ ਕਿ ਉਸ ਦੀ ਪਤਨੀ ਰਾਜਵਿੰਦਰ ਉਸ ਨੂੰ ਛੱਡ ਕੇ ਬੱਚਿਆਂ ਨਾਲ ਅਮਰੀਕਾ ਚਲੀ ਗਈ ਸੀ। ਮੈਂ ਆਪਣੀ ਸੱਸ ਨੂੰ ਕਈ ਵਾਰ ਰਾਜਵਿੰਦਰ ਨਾਲ ਗੱਲ ਕਰਨ ਲਈ ਕਿਹਾ, ਪਰ ਉਹ ਨਹੀਂ ਮੰਨੀ। ਉਹ ਕਾਫੀ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਲੋਕੇਸ਼ਨ ਟਰੇਸ ਕਰਦੀ ਹੋਈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਡਿਵੀਜ਼ਨ ਦੀ ਪੁੱਡਾ ਕਲੋਨੀ ‘ਚ ਪਹੁੰਚੀ ਅਤੇ ਉਸ ਦੀ ਸੱਸ ਦੀ ਲਾਸ਼ ਮਿਲੀ। ਹੁਣ ਬਲਵਿੰਦਰ ਦਾ ਫ਼ੋਨ ਵੀ ਬੰਦ ਹੈ।

ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਵਿੰਦਰ ਸਿੰਘ ਦੀ ਵਾਇਰਲ ਹੋਈ ਵੀਡੀਓ ਮਿਲੀ ਹੈ, ਜਿਸ ਵਿੱਚ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਕਰ ਰਿਹਾ ਸੀ। ਵੀਡੀਓ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਉਸ ਦੇ ਘਰ ਜਾ ਕੇ ਜਾਂਚ ਕੀਤੀ ਪਰ ਉਹ ਉੱਥੇ ਨਹੀਂ ਮਿਲਿਆ। ਪੁਲਿਸ ਨੇ ਜਦੋਂ ਉਸ ਦੇ ਫੋਨ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਇਹ ਸੁਲਤਾਨਪੁਰ ਲੋਧੀ ਪੁੱਡਾ ਕਲੋਨੀ ਦੀ ਮਿਲੀ।

ਡੀਐਸਪੀ ਅਨੁਸਾਰ ਬਲਵਿੰਦਰ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਆਪਣੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦੀ ਹੈ। ਮ੍ਰਿਤਕ ਜਸਵੀਰ ਕੌਰ ਪਤਨੀ ਨਿਰਵੈਲ ਸਿੰਘ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦਾ ਲੜਕਾ ਲੰਬੇ ਸਮੇਂ ਤੋਂ ਅਮਰੀਕਾ ਵਿਚ ਹੈ ਅਤੇ ਉਸ ਦੀ ਬੇਟੀ ਆਪਣੇ ਬੱਚਿਆਂ ਨਾਲ ਅਮਰੀਕਾ ਵਿਚ ਰਹਿ ਰਹੀ ਸੀ। ਬਲਵਿੰਦਰ ਸਿੰਘ ਦਾ ਵਿਆਹ 2009 ਵਿੱਚ ਰਾਜਵਿੰਦਰ ਕੌਰ ਨਾਲ ਹੋਇਆ ਸੀ। ਪੁਲਿਸ ਹਰ ਪਹਿਲੂ ਤੋਂ ਕਤਲ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।

error: Content is protected !!