ਟੀਵੀ ਇੰਡਸਟਰੀ ਨੂੰ ਦੋ ਝਟਕੇ; ‘ਅਨੁਪਮਾ’ ਫੇਮ ਅਦਾਕਾਰ ਨਿਤੇਸ਼ ਪਾਂਡੇ ਤੇ ‘ਸਾਰਾਭਾਈ ਵਰਸਿਜ਼ ਸਾਰਾਭਾਈ’ ਦੀ ਮਸ਼ਹੂਰ ਅਦਾਕਾਰਾ ਵੈਭਵੀ ਦੀ ਮੌਤ

ਟੀਵੀ ਇੰਡਸਟਰੀ ਨੂੰ ਦੋ ਝਟਕੇ; ‘ਅਨੁਪਮਾ’ ਫੇਮ ਅਦਾਕਾਰ ਨਿਤੇਸ਼ ਪਾਂਡੇ ਤੇ ‘ਸਾਰਾਭਾਈ ਵਰਸਿਜ਼ ਸਾਰਾਭਾਈ’ ਦੀ ਮਸ਼ਹੂਰ ਅਦਾਕਾਰਾ ਵੈਭਵੀ ਦੀ ਮੌਤ

ਵੀਓਪੀ ਬਿਊਰੋ, ਮੁੰਬਈ-ਟੀ. ਵੀ. ਇੰਡਸਟਰੀ ਤੋਂ ਦੋ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋ ਦਿੱਗਜ ਅਦਾਕਾਰਾਂ ਨੇ ਇਸ ਫਾਨੀ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਮਸ਼ਹੂਰ ਅਦਾਕਾਰ ਨਿਤੇਸ਼ ਪਾਂਡੇ ਹੁਣ ਸਾਡੇ ‘ਚ ਨਹੀਂ ਰਹੇ। 51 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਧਰ, ਮਸ਼ਹੂਰ ਟੀ. ਵੀ. ਸੀਰੀਜ਼ ‘ਸਾਰਾਭਾਈ ਵਰਸੇਸ ਸਾਰਾਭਾਈ’ ‘ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਦਾ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ‘ਚ ਇੱਕ ਕਾਰ ਹਾਦਸੇ ‘ਚ ਦੇਹਾਂਤ ਹੋ ਗਿਆ ਹੈ। ਵੈਭਵੀ ਦੀ ਉਮਰ ਹਾਲੇ ਸਿਰਫ਼ 32 ਸਾਲ ਸੀ। ਖ਼ਬਰਾਂ ਮੁਤਾਬਕ, ਅਦਾਕਾਰਾ ਵੈਭਵੀ ਉਪਾਧਿਆਏ ਆਪਣੇ ਮੰਗੇਤਰ ਨਾਲ ਇੱਕ ਕਾਰ ‘ਚ ਸਫ਼ਰ ਕਰ ਰਹੀ ਸੀ ਜਦੋਂ ਇੱਕ ਤੇਜ਼ ਮੋੜ ‘ਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਖੱਡ ਵਿਚ ਜਾ ਡਿੱਗੀ।
ਦੱਸ ਦਈਏ ਕਿ ਨਿਤੇਸ਼ ਪਾਂਡੇ ਦੀ ਮੌਤ ਨਾਲ ਮਨੋਰੰਜਨ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਅਤੇ ਮਸ਼ਹੂਰ ਕਲਾਕਾਰ ਨਮ ਅੱਖਾਂ ਨਾਲ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਲਈ ਯਕੀਨ ਕਰਨਾ ਔਖਾ ਹੋ ਰਿਹਾ ਹੈ ਕਿ ਹੱਸਦਾ ਮੁਸਕਰਾਉਂਦਾ ਚਿਹਰਾ ਅੱਜ ਉਨ੍ਹਾਂ ਵਿਚਕਾਰ ਨਹੀਂ ਹੈ।
ਉਨ੍ਹਾਂ ਨੇ ਪ੍ਰਸਿੱਧ ਸ਼ੋਅ ‘ਅਨੁਪਮਾ’ ‘ਚ ਧੀਰਜ ਕਪੂਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅਨੁਜ ਦੇ ਦੋਸਤ ਦੇ ਰੂਪ ‘ਚ ਸ਼ੋਅ ‘ਚ ਐਂਟਰੀ ਲਈ ਸੀ। ਸੀਰੀਅਲ ‘ਚ ਉਨ੍ਹਾਂ ਦਾ ਟਰੈਕ ਅਜੇ ਵੀ ਚੱਲ ਰਿਹਾ ਸੀ ਪਰ ਦੇਖੋ ਕਿਸ ਨੂੰ ਪਤਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਸ਼ੋਅ ਹੋਵੇਗਾ। ਨਿਤੇਸ਼ ਪਾਂਡੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਅਨੁਪਮਾ ਸ਼ੋਅ ਦੀ ਟੀਮ ਸਦਮੇ ‘ਚ ਹੈ।


ਉਧਰ, ਵੈਭਵੀ ਦੀ ਮੌਤ ਦੀ ਪੁਸ਼ਟੀ ਅਦਾਕਾਰ-ਨਿਰਮਾਤਾ ਜੇਡੀ ਮਜੀਠੀਆ ਨੇ ਕੀਤੀ ਹੈ। ਉਸ ਨੇ ਆਪਣੀ ਪੋਸਟ ‘ਚ ਲਿਖਿਆ, ”ਜ਼ਿੰਦਗੀ ਬਹੁਤ ਅਣਪਛਾਤੀ ਹੈ। ਇੱਕ ਬਹੁਤ ਹੀ ਚੰਗੀ ਅਭਿਨੇਤਰੀ, ਪਿਆਰੀ ਦੋਸਤ ਵੈਭਵੀ ਉਪਾਧਿਆਏ, ਜੋ ਸਾਰਾਭਾਈ ਬਨਾਮ ਸਾਰਾਭਾਈ ਦੀ ‘ਜੈਸਮੀਨ’ ਵਜੋਂ ਮਸ਼ਹੂਰ ਹੈ, ਦਾ ਦੇਹਾਂਤ ਹੋ ਗਿਆ। ਉਹ ਹਿਮਾਚਲ ਇੱਕ ਦੁਰਘਟਨਾ ਦੀ ਸ਼ਿਕਾਰ ਹੋ ਗਈ। ਪਰਿਵਾਰ ਕੱਲ੍ਹ ਸਵੇਰੇ ਕਰੀਬ 11 ਵਜੇ ਉਨ੍ਹਾਂ ਨੂੰ ਅੰਤਿਮ ਦਰਸ਼ਨਾਂ ਲਈ ਮੁੰਬਈ ਲੈ ਕੇ ਜਾਵੇਗਾ।”

error: Content is protected !!