ਬਾਬਾ ਬਕਾਲਾ ਵਿਖੇ ਦੁਕਾਨ ‘ਚ ਖੜ੍ਹੇ ਗੈਂਗਸਟਰ ਜਰਨੈਲ ‘ਤੇ ਵਿਰੋਧੀ ਗੈਂਗ ਨੇ ਚਲਾਈਆਂ ਤਾਬੜਤੋੜ ਗੋਲੀਆਂ, ਮੌਕੇ ‘ਤੇ ਹੀ ਮੌਤ

ਬਾਬਾ ਬਕਾਲਾ ਵਿਖੇ ਦੁਕਾਨ ‘ਚ ਖੜ੍ਹੇ ਗੈਂਗਸਟਰ ਜਰਨੈਲ ‘ਤੇ ਵਿਰੋਧੀ ਗੈਂਗ ਨੇ ਚਲਾਈਆਂ ਤਾਬੜਤੋੜ ਗੋਲੀਆਂ, ਮੌਕੇ ‘ਤੇ ਹੀ ਮੌਤ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਕਸਬਾ ਬਾਬਾ ਬਕਾਲਾ ‘ਚ ਸਵੇਰੇ 11:30 ਵਜੇ ਹੋਈ ਗੈਂਗਵਾਰ ‘ਚ ਗੈਂਗਸਟਰ ਜਰਨੈਲ ਸਿੰਘ ਮਾਰਿਆ ਗਿਆ। ਅੰਮ੍ਰਿਤਸਰ ਦੇਹਾਤ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਠਿਆਲਾ ਪਿੰਡ ਵਿੱਚ ਵਾਪਰੀ, ਜਿੱਥੇ ਜਰਨੈਲ ਸਿੰਘ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸਦੇ ਵਿਰੋਧੀ ਗਿਰੋਹ ਦੇ ਤਿੰਨ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ‘ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹਮਲਾਵਰਾਂ ਨੇ ਗੈਂਗਸਟਰ ਜਰਨੈਲ ਸਿੰਘ ‘ਤੇ ਕਰੀਬ 24 ਗੋਲੀਆਂ ਚਲਾਈਆਂ। ਮ੍ਰਿਤਕ ਜਰਨੈਲ ਸਿੰਘ ਗੋਪੀ ਘਨਸ਼ਿਆਮਪੁਰੀਆ ਗੈਂਗ ਦਾ ਮੈਂਬਰ ਦੱਸਿਆ ਜਾਂਦਾ ਹੈ। ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ 4 ਹਮਲਾਵਰ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਨੇ ਕਰੀਬ 15 ਮਿੰਟ ਤੱਕ ਗੋਲੀਆਂ ਚਲਾ ਕੇ ਜਰਨੈਲ ਸਿੰਘ ਦਾ ਕਤਲ ਕਰ ਦਿੱਤਾ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜਰਨੈਲ ਸਿੰਘ ਦੁਕਾਨ ਤੋਂ ਬਾਹਰ ਨਿਕਲਿਆ। ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਜਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰ ਸਵਿਫਟ ਕਾਰ ਵਿੱਚ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਜਰਨੈਲ ਸਿੰਘ ਕਿਸੇ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ ਮੌਕਾ ਦੇਖ ਕੇ ਉਸ ਦਾ ਕਤਲ ਕਰ ਦਿੱਤਾ।

error: Content is protected !!