Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
27
ਔਰਤ ਨੇ 2 ਮਹੀਨਿਆਂ ਤੇ 6 ਸਾਲ ਦੀ ਬੱਚੀ ਨਾਲ ਮਾਰੀ ਨਹਿਰ ‘ਚ ਛਾਲ, ਔਰਤ ਨੂੰ ਲੋਕਾਂ ਨੇ ਬਚਾਇਆ 6 ਸਾਲ ਦੀ ਬੱਚੀ ਰੁੜੀ
Latest News
Punjab
ਔਰਤ ਨੇ 2 ਮਹੀਨਿਆਂ ਤੇ 6 ਸਾਲ ਦੀ ਬੱਚੀ ਨਾਲ ਮਾਰੀ ਨਹਿਰ ‘ਚ ਛਾਲ, ਔਰਤ ਨੂੰ ਲੋਕਾਂ ਨੇ ਬਚਾਇਆ 6 ਸਾਲ ਦੀ ਬੱਚੀ ਰੁੜੀ
May 27, 2023
Voice of Punjab
ਔਰਤ ਨੇ 2 ਮਹੀਨਿਆਂ ਤੇ 6 ਸਾਲ ਦੀ ਬੱਚੀ ਨਾਲ ਮਾਰੀ ਨਹਿਰ ‘ਚ ਛਾਲ, ਔਰਤ ਨੂੰ ਲੋਕਾਂ ਨੇ ਬਚਾਇਆ 6 ਸਾਲ ਦੀ ਬੱਚੀ ਰੁੜੀ
ਵੀਓਪੀ ਬਿਊਰੋ – ਲੁਧਿਆਣਾ ‘ਚ ਇਕ ਵਿਆਹੁਤਾ ਨੇ ਆਪਣੀਆਂ ਦੋ ਬੇਟੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। ਔਰਤ ਨੂੰ ਨਹਿਰ ਵਿੱਚ ਛਾਲ ਮਾਰਦੀ ਦੇਖ ਕੇ ਆਸਪਾਸ ਮੌਜੂਦ ਲੋਕਾਂ ਨੇ ਰੌਲਾ ਪਾਇਆ। ਗੋਤਾਖੋਰਾਂ ਦੀ ਮਦਦ ਨਾਲ ਔਰਤ ਅਤੇ ਉਸ ਦੀ ਦੋ ਮਹੀਨੇ ਦੀ ਬੱਚੀ ਨੂੰ ਬਾਹਰ ਕੱਢਿਆ ਗਿਆ। ਜਦਕਿ ਦੂਜੀ 6 ਸਾਲਾ ਬੱਚੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੀ ਦੇ ਨਹਿਰ ਵਿੱਚ ਵਹਿ ਜਾਣ ਦਾ ਖ਼ਦਸ਼ਾ ਹੈ।
ਔਰਤ ਅਤੇ ਉਸ ਦੀ ਬੇਟੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ। ਦੇਰ ਸ਼ਾਮ ਤੱਕ ਔਰਤ ਨੇ ਹਸਪਤਾਲ ਦੇ ਡਾਕਟਰ ਨੂੰ ਘਟਨਾ ਦੇ ਕਾਰਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਔਰਤ ਨੇ ਦੱਸਿਆ ਕਿ ਉਸ ਦਾ ਨਾਂ ਕੁਲਦੀਪ ਕੌਰ ਹੈ। ਉਹ ਸਾਹਨੇਵਾਲ ਦੇ ਇਲਾਕੇ ਵਿੱਚ ਰਹਿੰਦੀ ਹੈ।
ਸ਼ੁੱਕਰਵਾਰ ਨੂੰ ਉਸ ਦਾ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਨੇ ਬੇਟੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। ਹਸਪਤਾਲ ਵਿੱਚ ਦਾਖ਼ਲ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਮਰਾਲਾ ਦੇ ਐਸਐਚਓ ਭਿੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Post navigation
ਅਧਿਆਪਕਾਂ ਨੇ ਖੋਹ ਲਿਆ ਮੋਬਾਈਲ ਫੋਨ ਤਾਂ ਗੁੱਸੇ ‘ਚ ਆਈ ਨਾਬਾਲਿਗ ਵਿਦਿਆਰਥਣ ਨੇ ਲਾ’ਤੀ ਸਕੂਲ ਨੂੰ ਅੱਗ
ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ 3 ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us