ਜਾਣੋਂ ਕੌਣ ਹੈ ਸੋਨੂੰ ਸੂਦ ਨੂੰ 15000 ਰੁਪਏ ਦਾਨ ਕਰਨ ਵਾਲੀ ਨੇਤਰਹੀਣ ਕੁੜੀ

ਜਾਣੋਂ ਕੌਣ ਹੈ ਸੋਨੂੰ ਸੂਦ ਨੂੰ 15000 ਰੁਪਏ ਦਾਨ ਕਰਨ ਵਾਲੀ ਨੇਤਰਹੀਣ ਕੁੜੀ

ਚੰਡੀਗੜ੍ਹ(ਵੀਓਪੀ ਬਿਊਰੋ) – ਕੋਰੋਨਾ ਕਾਰਨ ਜਿੱਥੇ ਸਰਕਾਰ ਗਰੀਬ ਆਦਮੀ ਦੀ ਮਦਦ ਕਰਨ ਤੋਂ ਕੰਨੀਕੁਤਰਾ ਰਹੀਂ ਹੈ, ਉੱਥੇ ਬਾਲੀਵੁੱਡ ਅਦਾਕਰਾ ਸੋਨੂੰ ਸੂਦ ਪਿਛਲੇ ਸਾਲ ਤੋਂ ਲੋਕਾਂ ਦੀ ਮਦਦ ਕਰਨ ਕਰਕੇ ਆਮ ਲੋਕਾਂ ਦੇ ਦਿਲਾਂ ਉਪਰ ਰਾਜ ਕਰ ਰਿਹਾ ਹੈ। ਸੋਨੂ ਸੂਦ ਪਿਛਲੇ ਸਾਲ ਤੋਂ ਵਧ ਚੜ੍ਹ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਮਰੀਜਾਂ ਦੀ ਸਹਾਇਤਾ ਲਈ ਸੋਨੂੰ ਵੱਲੋਂ ਬਣਾਈ ਸੂਦ ਫਾਉਂਡੇਸ਼ਨ ਵਿੱਚ ਲੋਕ ਦਾਨ ਕਰ ਰਹੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ ਨੇਤਰਹੀਨ ਲੜਕੀ  ਨੇ ਆਪਣੇ 5 ਮਹੀਨਿਆਂ ਦੀ 15000 ਪੈਨਸ਼ਨ ਸੋਨੂੰ ਸੂਦ ਦੀ ਫਾਉਂਡੇਸ਼ਨ ਨੂੰ ਦਾਨ ਕੀਤੇ ਹਨ। ਸੋਨੂੰ ਨੇ ਇਸ ਲੜਕੀ ਨੂੰ ‘ਭਾਰਤ ਦੀ ਸਭ ਤੋਂ ਅਮੀਰ ਔਰਤ’ ਕਿਹਾ ਹੈ। ਇਸ ਲੜਕੀ ਕਹਾਣੀ ਜਾਣ ਕੇ ਤੁਸੀਂ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਨਹੀਂ ਥੱਕੋਗੇ।

ਇਸ ਲੜਕੀ ਦਾ ਨਾਮ ਬੋਡੋ ਨਾਗਾ ਲਕਸ਼ਮੀ ਹੈ। ਉਹ ਇਕ ਮਸ਼ਹੂਰ ਯੂਟਿਊਬਰ ਹੈ। ਉਹ ਆਂਧਰਾ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਵਰਿਕੁੰਟਪੁਡੂ ਦੀ ਰਹਿਣ ਵਾਲੀ ਹੈ। ਉਸਨੇ ਸੂਦ ਫਾਉਂਡੇਸ਼ਨ ਨੂੰ 15,000 ਰੁਪਏ ਦਾਨ ਕੀਤੇ ਅਤੇ ਇਹ ਉਸਦੀ 5 ਮਹੀਨੇ ਦੀ ਪੈਨਸ਼ਨ ਸੀ। ਸੋਨੂੰ ਨੇ ਟਵੀਟ ਕਰਕੇ ਕਿਹਾ ਇਹ ਮੇਰੇ ਲਈ ਭਾਰਤ ਦੀ ਸਭ ਤੋਂ ਅਮੀਰ ਔਰਤ ਹੈ। ਕਿਸੇ ਦੇ ਦਰਦ ਨੂੰ ਵੇਖਣ ਲਈ ਤੁਹਾਨੂੰ ਅੱਖਾਂ ਦੀ ਰੌਸ਼ਨੀ ਦੀ ਜ਼ਰੂਰਤ ਨਹੀਂ ਹੈ। ਇੱਕ ਸੱਚੀ ਹੀਰੋ।

ਉਸਨੇ ਇਸ ਪੋਸਟ ਨੂੰ 13 ਮਈ ਨੂੰ ਸਾਂਝਾ ਕੀਤਾ ਹੈ, ਹੁਣ ਤੱਕ 22 ਹਜ਼ਾਰ ਤੋਂ ਵੱਧ ਪਸੰਦ ਅਤੇ 4 ਹਜ਼ਾਰ ਰੀ-ਟਵੀਟ ਹੋ ਚੁੱਕੇ ਹਨ। ਲੋਕਾਂ ਨੇ ਲੜਕੀ ਦੀ ਬਹੁਤ ਪ੍ਰਸ਼ੰਸਾ ਕੀਤੀ।

error: Content is protected !!