ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ‘ਮੇਰਾ ਸ਼ਹਿਰ ਮੇਰਾ ਮਾਨ’ ਪ੍ਰੋਜੈਕਟ ਤਹਿਤ ਵਾਤਾਵਰਨ ਸੁਰੱਖਿਆ ਲਈ ਚੁੱਕੀ ਸਹੁੰ
ਜਲੰਧਰ (ਆਸ਼ੂ ਗਾਂਧੀ)ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਐਨ ਇਨੀਸ਼ੀਏਟਿਵ’ ਤਹਿਤ ਇੰਨੋਸੈਂਟ ਹਾਰਟਸ ਸਕੂਲ ਵਿਖੇ ਵਾਤਾਵਰਨ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਗਿਆ |ਮੇਰਾ ਸ਼ਹਿਰ ਮੇਰਾ ਮਾਨ’ ਪ੍ਰੋਜੈਕਟ ਤਹਿਤ ਨਗਰ ਨਿਗਮ ਤੋਂ ਸ੍ਰੀਮਤੀ ਸਰੋਜ ਕਪੂਰ ਨੇ ਆਪਣੀ ਟੀਮ ਸਮੇਤ ‘ਈਕੋ ਐਂਡ ਡਿਜ਼ਾਸਟਰ ਮੈਨੇਜਮੈਂਟ ਕਲੱਬ’ ਦੇ ਵਿਦਿਆਰਥੀਆਂ ਨੂੰ ‘ਥ੍ਰੀ ਆਰਸ- ਰੀਡਿਊਸ, ਰੀਯੂਜ਼ ਐਂਡ ਰੀਸਾਈਕਲ’ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ।
ਉਨ੍ਹਾਂ ਨੇ ਬੱਚਿਆਂ ਨੂੰ ਗਿੱਲਾ ਕੂੜਾ, ਸੁੱਕਾ ਕੂੜਾ ਅਤੇ ਖਤਰਨਾਕ ਕੂੜੇ ਬਾਰੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਗਿੱਲੇ ਕੂੜੇ ਨੂੰ ਖਾਦ ਬਣਾਉਣ ਲਈ ਕਿਵੇਂ ਵਰਤਿਆ ਜਾ ਸਕਦਾ ਹੈ।ਵੱਖ-ਵੱਖ ਬੈਨਰਾਂ ‘ਤੇ ਲਿਖੇ ਨਾਅਰਿਆਂ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’, ‘ਮੇਰਾ ਬੈਗ ਮੇਰਾ ਮਾਨ’, ‘ਪਲਾਸਟਿਕ ਹਟਾਓ ਦੇਸ਼ ਬਚਾਓ’ ਦੇ ਨਾਅਰਿਆਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੀਆਂ ਬੇਕਾਰ ਵਸਤੂਆਂ ਜਿਵੇਂ ਕਿ ਪੁਰਾਣੇ ਕੱਪੜੇ, ਪੁਰਾਣੀਆਂ ਕਿਤਾਬਾਂ, ਬੱਚਿਆਂ ਦੇ ਖਿਡੌਣੇ, ਟਿਫ਼ਨ, ਪਾਣੀ ਦੀਆਂ ਬੋਤਲਾਂ, ਇਲੈਕਟ੍ਰਾਨਿਕ ਵਸਤੂਆਂ ਅਤੇ ਪਲਾਸਟਿਕ ਦੀਆਂ ਵਸਤੂਆਂ ਆਰ.ਆਰ.ਆਰ.(ਰਿਡਿਊਸ, ਰੀਯੂਜ਼, ਰੀਸਾਈਕਲ) ਸੈਂਟਰ ਵਿਖੇ ਦੇ ਸਕਦੇ ਹਨ ਕਿਉਂਕਿ ਉਹਨਾਂ ਦੁਆਰਾ ਇਕੱਠੇ ਕੀਤੇ ਗਏ ਸਮਾਨ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।
ਨਗਰ ਨਿਗਮ ਦੀ ਟੀਮ ਨੇ ਬੱਚਿਆਂ ਨਾਲ ਮਿਲ ਕੇ ਸਕੂਲ ਦੇ ਬਾਗ ਵਿੱਚ ਬੂਟੇ ਵੀ ਲਗਾਏ। ‘ਰੁੱਖ ਲਗਾਓ, ਰੁੱਖ ਬਚਾਓ, ਇਸ ਸੰਸਾਰ ਨੂੰ ਸੁੰਦਰ ਬਣਾਓ’ ਸੰਦੇਸ਼ ਦੇ ਨਾਲ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।