Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
6
ਅਮਰੀਕਾ ‘ਚ ਰਾਜਾ ਵੜਿੰਗ ਦਾ ਘਿਰਾਓ, ਮੌਕੇ ਤੋਂ ਪਿਆ ਭੱਜਣਾ, ਬਾਅਦ ‘ਚ ਵੀਡੀਓ ਜਾਰੀ ਕਰ ਕੇ ਕਿਹਾ- ਖਾਲਿਸਤਾਨ ਨਹੀਂ ਬਣਨ ਦੇਵਾਂਗੇ
Latest News
National
Politics
Punjab
ਅਮਰੀਕਾ ‘ਚ ਰਾਜਾ ਵੜਿੰਗ ਦਾ ਘਿਰਾਓ, ਮੌਕੇ ਤੋਂ ਪਿਆ ਭੱਜਣਾ, ਬਾਅਦ ‘ਚ ਵੀਡੀਓ ਜਾਰੀ ਕਰ ਕੇ ਕਿਹਾ- ਖਾਲਿਸਤਾਨ ਨਹੀਂ ਬਣਨ ਦੇਵਾਂਗੇ
June 6, 2023
Voice of Punjab
ਅਮਰੀਕਾ ‘ਚ ਰਾਜਾ ਵੜਿੰਗ ਦਾ ਘਿਰਾਓ, ਮੌਕੇ ਤੋਂ ਪਿਆ ਭੱਜਣਾ, ਬਾਅਦ ‘ਚ ਵੀਡੀਓ ਜਾਰੀ ਕਰ ਕੇ ਕਿਹਾ- ਖਾਲਿਸਤਾਨ ਨਹੀਂ ਬਣਨ ਦੇਵਾਂਗੇ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬੀ ਮੂਲ ਦੇ ਲੋਕਾਂ ਵੱਲੋਂ ਅਮਰੀਕਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਰ ਨੂੰ ਘੇਰ ਕੇ ਖਾਲਿਸਤਾਨ ਦੇ ਨਾਅਰੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਵੜਿੰਗ ਦੀ ਕਾਰ ਦੇ ਡਰਾਈਵਰ ਨੇ ਤੁਰੰਤ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ। ਕੁਝ ਲੋਕਾਂ ਨੇ ਇਸ ਪੂਰੇ ਮਾਮਲੇ ਨੂੰ ਆਪਣੇ ਮੋਬਾਇਲ ‘ਚ ਕੈਦ ਕਰ ਲਿਆ ਅਤੇ ਵਾਇਰਲ ਕਰ ਦਿੱਤਾ।
ਮਾਮਲਾ ਵਾਇਰਲ ਹੋਣ ਤੋਂ ਬਾਅਦ ਵੜਿੰਗ ਨੇ ਆਪਣਾ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਰਾਹੁਲ ਗਾਂਧੀ ਦੇ ਪ੍ਰੋਗਰਾਮ ਦੇ ਅੰਦਰ ਇੱਕ ਬੱਚੇ ਨੂੰ ਭੇਜਿਆ ਸੀ। ਜਦੋਂ ਕਿ ਉਕਤ ਲੋਕ ਬਾਹਰ ਖੜੇ ਹੋ ਕੇ ਖਾਲਿਸਤਾਨ ਦੇ ਨਾਅਰੇ ਲਗਾਉਣ ਲੱਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅੱਜ ਵੀ ਖਾਲਿਸਤਾਨ ਦੇ ਖਿਲਾਫ ਹੈ ਤੇ ਕੱਲ ਵੀ ਰਹੇਗਾ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦਾ ਕੋਈ ਰੋਡਮੈਪ ਨਹੀਂ ਹੈ। ਅਸੀਂ ਕਿਸੇ ਵੀ ਕੀਮਤ ‘ਤੇ ਖਾਲਿਸਤਾਨ ਨਹੀਂ ਬਣਨ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਹਾਂ ਅਤੇ ਭਾਰਤ ਦੀ ਰੱਖਿਆ ਕਰਦੇ ਰਹਾਂਗੇ।
ਯਾਦ ਰਹੇ ਕਿ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ। ਉੱਥੇ ਜਾਣ ਤੋਂ ਬਾਅਦ ਉਸ ਨੇ ਇੱਕ ਵੀਡੀਓ ਜਾਰੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਉਥੇ ਰਹਿੰਦੇ ਲੋਕਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਹਾਲਾਂਕਿ ਰਾਹੁਲ ਗਾਂਧੀ ਨੇ ਜਦੋਂ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਤਾਂ ਸਿੱਖ ਭਾਈਚਾਰੇ ਦੇ ਲੋਕ ਸਮਾਗਮ ਵਾਲੀ ਥਾਂ ਦੇ ਬਾਹਰ ਪਹੁੰਚ ਗਏ ਅਤੇ ਗੋ ਬੈਕ ਦੇ ਨਾਅਰੇ ਲਾਏ।
Post navigation
ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਸੁਰੱਖਿਆ ਪ੍ਰਬੰਧ ਪੁਖਤਾ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਨੂੰ ਵਿਜੀਲੈਂਸ ਨੇ ਦੁਬਾਰਾ ਜਾਂਚ ਲਈ ਬੁਲਾਇਆ, ਤਿੰਨ ਘੰਟੇ ਕੀਤੀ ਪੁੱਛਗਿੱਛ, ਬਾਹਰ ਆ ਕੇ ਕਹਿੰਦਾ- ਸਭ ਰਾਜਨੀਤੀ ਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us