Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
6
ਹੁਣ ਇਸ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੇ ਘਰ ਪਹੁੰਚੀ ਵਿਜੀਲੈਂਸ ਬਿਊਰੋ ਦੀ ਟੀਮ, 2 ਘੰਟੇ ਚੱਲੀ ਕਾਰਵਾਈ
Latest News
National
Politics
Punjab
ਹੁਣ ਇਸ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੇ ਘਰ ਪਹੁੰਚੀ ਵਿਜੀਲੈਂਸ ਬਿਊਰੋ ਦੀ ਟੀਮ, 2 ਘੰਟੇ ਚੱਲੀ ਕਾਰਵਾਈ
June 6, 2023
Voice of Punjab
ਹੁਣ ਇਸ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੇ ਘਰ ਪਹੁੰਚੀ ਵਿਜੀਲੈਂਸ ਬਿਊਰੋ ਦੀ ਟੀਮ, 2 ਘੰਟੇ ਚੱਲੀ ਕਾਰਵਾਈ
ਪਟਿਆਲਾ (ਵੀਓਪੀ ਬਿਊਰੋ) ਪੰਜਾਬ ਦੀ ਸੱਤਾ ਹਾਸਿਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਲਗਾਤਾਰ ਭ੍ਰਿਸ਼ਟਾਚਾਰ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ। ਇਸ ਦੌਰਾਨ ਵਿਜੀਲੈਂਸ ਬਿਊਰੋ ਨੇ ਕਾਂਗਰਸ ਦੇ ਆਗੂ ਨੂੰ ਅਤੇ ਜੋ ਪਿਛਲੀ ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਨੇ, ਉਨ੍ਹਾਂ ਨੂੰ ਖਾਸ ਨਿਸ਼ਾਨਾ ਬਣਾਇਆ ਹੋਇਆ ਹੈ। ਬੀਤੇ ਦਿਨੀ ਜਿੱਥੇ ਬਲਬੀਰ ਸਿੱਧੂ ਨੂੰ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਸੀ, ਉੱਥੇ ਹੀ ਹੁਣ ਕਾਂਗਰਸ ਦੇ ਇਕ ਹੋਰ ਆਗੂ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ।
ਵਿਜੀਲੈਂਸ ਦੀ ਟੀਮ ਮੰਗਲਵਾਰ ਨੂੰ ਕਾਂਗਰਸ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹਿ ਚੁੱਕੇ ਵਿਜੇ ਇੰਦਰ ਸਿੰਗਲਾ ਦੇ ਘਰ ਪਹੁੰਚੀ। ਵਿਜੀਲੈਂਸ ਟੀਮ ਨੇ ਸਿੰਗਲਾ ਦੀ ਰਿਹਾਇਸ਼ ਪਟਿਆਲਾ ਵਿਖੇ ਛਾਪਾ ਮਾਰਿਆ।
ਵਿਜੀਲੈਂਸ ਬਿਊਰੋ ਦੀ ਛਾਪੇਮਾਰੀ ਕਰੀਬ ਦੋ ਘੰਟੇ ਚੱਲੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਨਾ ਤਾਂ ਕਿਸੇ ਵਿਅਕਤੀ ਨੂੰ ਘਰ ਅੰਦਰ ਵੜਨ ਦਿੱਤਾ ਅਤੇ ਨਾ ਹੀ ਘਰ ਤੋਂ ਬਾਹਰ ਨਿਕਲਣ ਦਿੱਤਾ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿੰਗਲਾ ਦਾ ਇੱਕ ਦੋਸਤ ਘਰ ਪਹੁੰਚਿਆ ਪਰ ਉਸ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਵਿਜੀਲੈਂਸ ਦੀ ਇਹ ਟੀਮ ਮੋਹਾਲੀ ਤੋਂ ਆਈ ਦੱਸੀ ਜਾਂਦੀ ਹੈ।
Post navigation
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ
ਕਿਸਾਨਾਂ ਨੇ ਕੀਤਾ ਜੰਮੂ-ਦਿੱਲੀ ਹਾਈਵੇ ਜਾਮ, ਹਟਾਉਣ ਆਈ ਪੁਲਿਸ ਨੇ ਕੀਤਾ ਲਾਠੀਚਾਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us