ਪੁਲਿਸ ਵੱਲੋਂ ਮੁਖ਼ਬਰੀ ਲਈ ਰੱਖਿਆ ਸ਼ਖਸ ਹੀ ਨਿਕਲਿਆ ਨਸ਼ਾ ਤਸਕਰ, ਭਾਰੀ ਨਸ਼ੇ ਦੇ ਨਾਲ 2 ਸਾਥੀਆਂ ਸਣੇ ਕਾਬੂ

ਪੁਲਿਸ ਵੱਲੋਂ ਮੁਖ਼ਬਰੀ ਲਈ ਰੱਖਿਆ ਸ਼ਖਸ ਹੀ ਨਿਕਲਿਆ ਨਸ਼ਾ ਤਸਕਰ, ਭਾਰੀ ਨਸ਼ੇ ਦੇ ਨਾਲ 2 ਸਾਥੀਆਂ ਸਣੇ ਕਾਬੂ

ਵੀਓਪੀ ਬਿਊਰੋ – ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ‘ਚ ਪਿਛਲੇ 7 ਸਾਲਾਂ ਤੋਂ ਪੁਲਿਸ ਲਈ ਮੁਖਬਰ ਦੇ ਤੌਰ ‘ਤੇ ਕੰਮ ਕਰਨ ਵਾਲਾ ਸ਼ਖਸ ਨਸ਼ਾ ਤਸਕਰ ਨਿਕਲਿਆ ਹੈ। ਉਸ ਨੂੰ ਉਸ ਦੇ 2 ਹੋਰ ਸਾਥੀਆਂ ਸਮੇਤ ਕਾਬੂ ਕਰ ਲਿਆ ਗਿਆ। ਤਿੰਨਾਂ ਕੋਲੋਂ 100 ਗ੍ਰਾਮ ਹੈਰੋਇਨ, 300 ਨਸ਼ੀਲੀਆਂ ਗੋਲੀਆਂ, 24 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ। ਮੁਲਜ਼ਮਾਂ ਨੂੰ ਬਾਘਾਪੁਰਾਣਾ ਦੀ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈ।

ਥਾਣਾ ਬਾਘਾਪੁਰਾਣਾ ਦੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਸੋਮਵਾਰ ਨੂੰ ਕਸਬਾ ਬਾਘਾਪੁਰਾਣਾ ਦੀ ਚੰਨੂ ਵਾਲਾ ਰੋਡ ‘ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸਵਿਫਟ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਉਸ ‘ਚੋਂ 2 ਨੌਜਵਾਨਾਂ ਦੀ ਤਲਾਸ਼ੀ ਲੈਣ ‘ਤੇ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਨਕਦੀ ਬਰਾਮਦ ਹੋਈ। ਕਾਬੂ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਅਮਨਾ ਵਾਸੀ ਬਾਘਾਪੁਰਾਣਾ, ਗੁਰਵਿੰਦਰ ਸਿੰਘ ਵਾਸੀ ਪਿੰਡ ਰਾਜੇਆਣਾ ਅਤੇ ਪਲਵਿੰਦਰ ਸਿੰਘ ਵਾਸੀ ਪਿੰਡ ਲੰਢੀਕੇ ਵਜੋਂ ਹੋਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਖ਼ਿਲਾਫ਼ ਥਾਣਾ ਬਾਘਾਪੁਰਾਣਾ ਵਿੱਚ 16 ਜੁਲਾਈ 2016 ਨੂੰ ਪਹਿਲਾਂ ਵੀ ਧਾਰਾ 458, 394 ਤਹਿਤ ਕੇਸ ਦਰਜ ਹੈ ਅਤੇ ਉਹ ਜ਼ਮਾਨਤ ’ਤੇ ਰਿਹਾਅ ਸੀ। ਜਦੋਂਕਿ ਅਮਨਦੀਪ ਸਿੰਘ ਪਿਛਲੇ 7 ਸਾਲਾਂ ਤੋਂ ਪੁਲਿਸ ਲਈ ਮੁਖਬਰ ਵਜੋਂ ਕੰਮ ਕਰਦਾ ਸੀ। ਉਹ ਪੁਲਿਸ ਦਾ ਮੁਖਬਰ ਹੋਣ ਦਾ ਫ਼ਾਇਦਾ ਉਠਾ ਕੇ ਪੁਲਿਸ ਨੂੰ ਥੋੜ੍ਹੇ-ਥੋੜ੍ਹੇ ਨਸ਼ੀਲੇ ਪਦਾਰਥ ਫੜਾ ਰਿਹਾ ਸੀ, ਜਦਕਿ ਉਹ ਖ਼ੁਦ ਦਿਨ-ਰਾਤ 50 ਤੋਂ 100 ਗ੍ਰਾਮ ਹੈਰੋਇਨ ਵੇਚ ਕੇ ਮੋਟਾ ਮੁਨਾਫ਼ਾ ਕਮਾ ਰਿਹਾ ਸੀ, ਅੰਤ ਉਹ ਵੀ ਫੜਿਆ ਗਿਆ |

error: Content is protected !!