ਸਪਾ ਸੈਂਟਰ ‘ਚ ਬੇਰਹਿਮ ਹੋਇਆ ਪਤੀ… ਘਰਵਾਲੀ ਸਾਹਮਣੇ ਬਣਿਆ ਹੈਵਾਨ, ਬਾਹਰ ਤਕ ਡੁੱਲਿਆ ਖੂ+ਨ
ਲੁਧਿਆਣਾ (ਵੀਓਪੀ ਬਿਊਰੋ) Punjab, murder, ludhiana ਬੀਤੇ ਦਿਨੀਂ ਲੁਧਿਆਣਾ ਦੇ ਹਿੰਮਤ ਸਿੰਘ ਨਗਰ ਸਥਿਤ ਰਿਲੀਫ ਨਾਮ ਦੇ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਪਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇੱਕ ਰਾਹਗੀਰ ਜ਼ਖ਼ਮੀ ਔਰਤ ਨੂੰ ਨਿੱਜੀ ਹਸਪਤਾਲ ਲੈ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।
ਫਿਲਹਾਲ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਸਪਾ ਸੈਂਟਰ ਦੇ ਬਾਹਰ ਵੀ ਕਾਫੀ ਖੂਨ ਖਿਲਰਿਆ ਪਿਆ ਹੈ। ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਸਪਾ ਸੈਂਟਰ ਦੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਧਾਰ ਰੱਖੀ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਸਨ।





