ਦਰਿੰਦਗੀ ਦੀ ਹੱਦ; ਪ੍ਰੇਮਿਕਾ ਦਾ ਕੀਤਾ ਕਤਲ, ਆਰੀ ਨਾਲ ਲਾਸ਼ ਦੇ ਟੁੱਕੜੇ ਕਰ ਕੇ ਕੁੱਕਰ ਵਿਚ ਉਬਾਲੇ, ਮਿਕਸੀ ਵਿਚ ਪੀਸ ਕੇ ਕੁੱਤਿਆਂ ਨੂੰ ਖੁਆਉਂਦਾ ਰਿਹਾ ਮੁਲਜ਼ਮ

ਦਰਿੰਦਗੀ ਦੀ ਹੱਦ; ਪ੍ਰੇਮਿਕਾ ਦਾ ਕੀਤਾ ਕਤਲ, ਆਰੀ ਨਾਲ ਲਾਸ਼ ਦੇ ਟੁੱਕੜੇ ਕਰ ਕੇ ਕੁੱਕਰ ਵਿਚ ਉਬਾਲੇ, ਮਿਕਸੀ ਵਿਚ ਪੀਸ ਕੇ ਕੁੱਤਿਆਂ ਨੂੰ ਖੁਆਉਂਦਾ ਰਿਹਾ ਮੁਲਜ਼ਮ


ਵੀਓਪੀ ਬਿਊਰੋ, ਨੈਸ਼ਨਲ-ਦੇਸ਼ ਵਿਚ ਇਕ ਹੋਰ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਨੇ ਹੈਵਾਨੀਅਤ ਦੇ ਮਾਮਲੇ ਵਿਚ ਸ਼ਰਧਾ ਵਾਲਕਰ ਕਤਲ ਕਾਂਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਮੀਰਾ ਭਯੰਦਰ ਇਲਾਕੇ ਦੇ ਮੀਰਾ ਰੋਡ ‘ਤੇ ਸਥਿਤ ਹੈ ਗੀਤਾ ਆਕਾਸ਼ ਬਿਲਡਿੰਗ ਦੇ ਇੱਕ ਫਲੈਟ ਵਿੱਚ ਇੱਕ ਵਿਅਕਤੀ ਨੇ ਆਪਣੀ ਲਿਵ-ਇਨ ਪਾਰਟਨਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਆਰੇ ਦੀ ਮਦਦ ਨਾਲ ਉਸ ਦੀ ਲਾਸ਼ ਦੇ ਕਈ ਟੁੱਕੜੇ ਕਰ ਕੇ ਕੁੱਕਰ ‘ਚ ਉਬਾਲ ਲਏ। ਅੰਗ ਨਰਮ ਪੈਣ ਉਤੇ ਮਿਕਸੀ ਵਿਚ ਪੀਸ ਕੇ ਕੁੱਤਿਆਂ ਨੂੰ ਖੁਆਉਂਦਾ ਰਿਹਾ। ਫਲੈਟ ਵਿਚੋਂ ਬਦਬੂ ਆਉਣ ਉਤੇ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਫਲੈਟ ਅੰਦਰੋ ਬਾਲਟੀ ਵਿਚ ਸਰਸਵਤੀ ਦੇ ਪੈਰ ਕੱਟੇ ਹੋਏ ਮਿਲੇ।


ਨਿਊਜ਼ ਏਜੰਸੀ ਮੁਤਾਬਕ ਮੁਲਜ਼ਮ 56 ਸਾਲਾ ਮਨੋਜ ਸਾਨੇ ਹੈ। ਮਨੋਜ ਪਿਛਲੇ ਕੁਝ ਸਾਲਾਂ ਤੋਂ ਇਸੇ ਫਲੈਟ ‘ਚ ਆਪਣੀ ਲਿਵ-ਇਨ ਪਾਰਟਨਰ ਸਰਸਵਤੀ ਵੈਦਿਆ (32) ਨਾਲ ਰਹਿ ਰਿਹਾ ਸੀ। ਦੋਸ਼ ਹੈ ਕਿ ਮਨੋਜ ਦਾ ਸਰਸਵਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜਾ ਇੰਨਾ ਵਧ ਗਿਆ ਕਿ ਮਨੋਜ ਨੇ ਸਰਸਵਤੀ ਦਾ ਕਤਲ ਕਰ ਦਿੱਤਾ ਤੇ ਫਿਰ ਉਸ ਦੀ ਲਾਸ਼ ਦੇ ਆਰੀ ਨਾਲ ਟੁਕ੍ੜੇ ਕਰ ਕੁੱਕਰ ਵਿਚ ਉਬਾਲ ਲਏ। ਮਿਕਸੀ ਵਿਚ ਪੀਸ ਕੇ ਅੰਗ ਕੁੱਤਿਆਂ ਨੂੰ ਖੁਆਉਂਦਾ ਰਿਹਾ। ਪੁਲਿਸ ਅਨੁਸਾਰ, ਸਰਸਵਤੀ ਦਾ ਦੋ-ਤਿੰਨ ਦਿਨ ਪਹਿਲਾਂ ਕਤਲ ਹੋਇਆ ਸੀ।
ਪੁਲਿਸ ਨੇ ਮਨੋਜ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮਨੋਜ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਮਨੋਜ ਨੇ ਦੱਸਿਆ ਕਿ ਸਰਸਵਤੀ ਨੂੰ ਮਾਰਨ ਦਾ ਵਿਚਾਰ ਸ਼ਰਧਾ ਵਾਲਕਰ ਦੇ ਕਤਲ ਕੇਸ ਤੋਂ ਬਾਅਦ ਹੀ ਆਇਆ ਸੀ।

error: Content is protected !!