ਚੰਡੀਗੜ੍ਹ ‘ਚ ਲਾਗੂ ਹੋਇਆ ਅਨੰਦ ਮੈਰਿਜ ਐਕਟ, ਹੁਣ ਸਿੱਖ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਹੋਣਗੇ ਰਜਿਸਟਰਡ, ਪੰਜਾਬ ‘ਚ ਅੱਜ ਤਕ ਲਾਗੂ ਨਹੀਂ ਹੋਇਆ ਐਕਟ

ਚੰਡੀਗੜ੍ਹ ‘ਚ ਲਾਗੂ ਹੋਇਆ ਅਨੰਦ ਮੈਰਿਜ ਐਕਟ, ਹੁਣ ਸਿੱਖ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਹੋਣਗੇ ਰਜਿਸਟਰਡ, ਪੰਜਾਬ ‘ਚ ਅੱਜ ਤਕ ਲਾਗੂ ਨਹੀਂ ਹੋਇਆ ਐਕਟ

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਵਿਚ ਅਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਹੁਣ ਸਿੱਖ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਣ ਵਾਲੇ ਵਿਆਹ ਐਕਟ ਤਹਿਤ ਰਜਿਸਟਰਡ ਹੋਣਗੇ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਹੁਣ ਤੱਕ ਡੀਸੀ ਦਫ਼ਤਰ ਚੰਡੀਗੜ੍ਹ ਵਿੱਚ ਹਿੰਦੂ ਮੈਰਿਜ ਐਕਟ ਤਹਿਤ ਹੀ ਵਿਆਹ ਰਜਿਸਟਰਡ ਹੁੰਦੇ ਸਨ ਪਰ ਹੁਣ ਅਨੰਦ ਮੈਰਿਜ ਐਕਟ ਤਹਿਤ ਵੀ ਰਜਿਸਟਰੇਸ਼ਨ ਹੋਵੇਗੀ। ਚੰਡੀਗੜ੍ਹ ਨਾਲ ਲੱਗਦੇ ਪੰਜਾਬ ਰਾਜ ਵਿੱਚ ਇਹ ਐਕਟ ਲਾਗੂ ਨਹੀਂ ਹੋ ਸਕਿਆ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਨੂੰ 15 ਮਾਰਚ, 2023 ਤੋਂ ਲਾਗੂ ਕਰ ਦਿੱਤਾ ਗਿਆ ਹੈ, ਯਾਨੀ ਕਿ 15 ਮਾਰਚ ਤੋਂ ਬਾਅਦ ਹੋਣ ਵਾਲੇ ਵਿਆਹ ਇਸ ਐਕਟ ਤਹਿਤ ਰਜਿਸਟਰਡ ਹੋਣਗੇ। ਲੰਬੇ ਸਮੇਂ ਤੋਂ ਸ਼ਹਿਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਪ੍ਰਸ਼ਾਸਨ ਤੋਂ ਇਸ ਐਕਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਚੰਡੀਗੜ੍ਹ ਦਾ ਦੌਰਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਬਾਰੇ ਗੱਲਬਾਤ ਕੀਤੀ ਸੀ। ਵਰਤਮਾਨ ਵਿੱਚ, ਬਿਨੈਕਾਰ ਮੈਰਿਜ ਬ੍ਰਾਂਚ (ਵਿੰਡੋ ਨੰਬਰ 5), ਗਰਾਊਂਡ ਫਲੋਰ, ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ-17, ਚੰਡੀਗੜ੍ਹ ਤੋਂ ਬਿਨੈ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਔਫਲਾਈਨ ਮੋਡ ਵਿੱਚ ਆਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ।

error: Content is protected !!