ਧੁੱਪ ਤੋਂ ਬਚਣ ਲਈ ਦਰੱਖਤ ਹੇਠ ਖੜ੍ਹ ਗਿਆ ਬਾਈਕ ਸਵਾਰ, ਪਿੱਛੋਂ ਆਈ ਤੇਜ਼ ਰਫ਼ਤਾਰ ਮਰਸਡੀਜ਼ ਨੇ ਦਰੜਿਆ, ਮੌਤ

ਧੁੱਪ ਤੋਂ ਬਚਣ ਲਈ ਦਰੱਖਤ ਹੇਠ ਖੜ੍ਹ ਗਿਆ ਬਾਈਕ ਸਵਾਰ, ਪਿੱਛੋਂ ਆਈ ਤੇਜ਼ ਰਫ਼ਤਾਰ ਮਰਸਡੀਜ਼ ਨੇ ਦਰੜਿਆ, ਮੌਤ


ਵੀਓਪੀ ਬਿਊਰੋ, ਫਗਵਾੜਾ : ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਪਿੰਡ ਚਹੇੜੂ ਨਜ਼ਦੀਕ ਕੜਾਕੇ ਦੀ ਧੁੱਪ ਤੋਂ ਬਚਣ ਲਈ ਦਰੱਖਤ ਹੇਠ ਖੜ੍ਹੇ ਮੋਟਰਸਾਈਕਲ ਸਵਾਰ ਨੂੰ ਬੇਕਾਬੂ ਹੋਈ ਮਰਸਡੀਜ਼ ਕਾਰ ਨੇ ਦਰੜ ਦਿੱਤਾ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਜਗਤਪੁਰ ਵਜੋਂ ਹੋਈ। ਪੁਲਿਸ ਵੱਲੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਮੈਟੋ ‘ਚ ਕੰਮ ਕਰਨ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਇਕ ਤੇਜ਼ ਰਫਤਾਰ ਮਰਸਡੀਜ਼ ਕਾਰ ਰੋਡ ਤੋਂ ਕਾਫੀ ਸਾਈਡ ‘ਤੇ ਖੜ੍ਹੇ ਇਕ ਮੋਟਰਸਾਈਕਲ ਸਵਾਰ ਵਿਚ ਆ ਵੱਜੀ। ਉਸ ਨੂੰ ਉਨ੍ਹਾਂ ਵੱਲੋਂ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਐਂਬੂਲੈਂਸ ਵਿਚ ਪਾ ਕੇ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਉਕਤ ਵਿਅਕਤੀ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ। ਐੱਸਐੱਚਓ ਥਾਣਾ ਸਦਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਕਿ ਧੁੱਪ ਤੋਂ ਬਚਣ ਲਈ ਦਰੱਖਤ ਥੱਲੇ ਖੜ੍ਹਾ ਸੀ ਤਾਂ ਇਕ ਮਰਸਡੀਜ਼ ਕਾਰ ਜਿਸ ਦਾ ਨੰਬਰ ਸੀ ਐੱਚ1ਸੀਐੱਲ1327 ਜਿਸ ਨੂੰ ਰਜਿੰਦਰ ਸਿੰਘ ਚਲਾ ਰਿਹਾ ਸੀ।

ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਦਰੱਖਤ ‘ਚ ਵੱਜ ਗਈ। ਇਸ ਕਾਰਨ ਦਰੱਖਤ ਟੁੱਟ ਗਿਆ ਅਤੇ ਉਥੇ ਖੜ੍ਹੇ ਜਗਤਪੁਰ ਦੇ ਰਹਿਣ ਵਾਲੇ ਪਾਲ ਸਿੰਘ ਪੁੱਤਰ ਕੇਵਲ ਸਿੰਘ ਦੀ ਮੌਤ ਹੋ ਗਈ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।

error: Content is protected !!