ਲੁਧਿਆਣਾ ਵਿਚ ਵੱਡੀ ਵਾਰਦਾਤ, ਏਟੀਐਮ ਕੈਸ਼ ਵੈਨ ਹੀ ਲੈ ਗਏ ਲੁਟੇਰੇ, 10 ਜਣਿਆਂ ਨੇ 2 ਘੰਟੇ ਵਿਚ ਲੁੱਟੇ 10 ਕਰੋੜ ਰੁਪਏ

ਲੁਧਿਆਣਾ ਵਿਚ ਵੱਡੀ ਵਾਰਦਾਤ, ਏਟੀਐਮ ਕੈਸ਼ ਵੈਨ ਹੀ ਲੈ ਗਏ ਲੁਟੇਰੇ, 10 ਜਣਿਆਂ ਨੇ 2 ਘੰਟੇ ਵਿਚ ਲੁੱਟੇ 10 ਕਰੋੜ ਰੁਪਏ


ਵੀਓਪੀ ਬਿਊਰੋ, ਲੁਧਿਆਣਾ- ਲੁਧਿਆਣਾ ‘ਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਧਿਆਣਾ ਦੇ ਰਾਜਪੁਰ ਨਗਰ ‘ਚ ਏਟੀਐਮ ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ਹੀ ਲੈ ਕੇ ਲੁਟੇਰੇ ਫਰਾਰ ਹੋ ਗਏ। ਮੌਕੇ ‘ਤੇ ਪੁਲਿਸ ਕਰ ਰਹੀ ਜਾਂਚ ਹੈ। ਜਿਕਰਯੋਗ ਹੈ ਕਿ ਇਹ ਘਟਨਾ ਦੇਰ ਰਾਤ ਦੀ ਹੈ। ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਜਾਣਕਾਰੀ ਅਨੁਸਾਰ ਵੈਨ ਵਿਚੋਂ 10 ਕਰੋੜ ਰੁਪਏ ਲੁੱਟੇ ਗਏ ਹਨ। ਲੁਟੇਰਿਆਂ ਦੀ ਗਿਣਤੀ 9 ਤੋਂ 10 ਦੱਸੀ ਜਾ ਰਹੀ ਹੈ।ਨਕਾਬਪੋਸ਼ ਲੁਟੇਰੇ 2 ਤੋਂ 3 ਘੰਟੇ ਤੱਕ ਦਫਤਰ ਦੇ ਅੰਦਰ ਰਹੇ ਅਤੇ ਫਿਰ ਫਰਾਰ ਹੋ ਗਏ।
ਜਿਸ ਇਲਾਕੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜ੍ਹੀਆਂ ਹੁੰਦੀਆਂ ਹਨ, ਰਾਤ ​​ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ।


ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ ਪਰ ਇਸ ‘ਚ ਇਕ ਖਾਸ ਗੱਲ ਇਹ ਹੈ ਕਿ ਨਕਾਬਪੋਸ਼ ਲੁਟੇਰਿਆਂ ‘ਚ ਇਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਲੁੱਟ ਕਰਨ ਲਈ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 9 ਤੋਂ 10 ਸੀ।ਕੰਪਨੀਆਂ ਦੀ ਕਾਫੀ ਅਯੋਗਤਾ ਸਾਹਮਣੇ ਆਈ ਹੈ, ਇੰਨੀ ਜ਼ਿਆਦਾ ਨਕਦੀ ਹੈ, ਪਰ ਇਸ ਦੀ ਕੋਈ ਸੁਰੱਖਿਆ ਨਹੀਂ ਹੈ। ਦੋ ਸਾਲ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿੱਥੇ ਇਹ ਦਫ਼ਤਰ ਹੈ, ਉਹ ਥਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਸੁਰੱਖਿਆ ਨਹੀਂ ਵਧਾਈ।

error: Content is protected !!