IPL ਦੇ ਸ਼ੇਰ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ‘ਚ ਆਸਟ੍ਰੇਲੀਆ ਸਾਹਮਣੇ ਹੋਏ ਢੇਰ, ਦੌੜਾਂ ਦਾ ਪਹਾੜ ਖੜਾ ਕਰਨ ਵਾਲੇ ਇਕ-ਇਕ ਦੌੜ ਨੂੰ ਤਰਸੇ

IPL ਦੇ ਸ਼ੇਰ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ‘ਚ ਆਸਟ੍ਰੇਲੀਆ ਸਾਹਮਣੇ ਹੋਏ ਢੇਰ, ਦੌੜਾਂ ਦਾ ਪਹਾੜ ਖੜਾ ਕਰਨ ਵਾਲੇ ਇਕ-ਇਕ ਦੌੜ ਨੂੰ ਤਰਸੇ

 

ਨਵੀਂ ਦਿੱਲੀ (ਵੀਓਪੀ ਬਿਊਰੋ) IPL ਵਿੱਚ ਆਪਣੀਆਂ ਅਦਾਵਾਂ ਤੇ ਖੇਡ ਦੇ ਨਾਲ ਖੁਦ ਨੂੰ ਕ੍ਰਿਕਟ ਦੇ ਸ਼ੇਰ ਸਮਝਣ ਵਾਲੇ ਭਾਰਤੀ ਸਟਾਰ ਕ੍ਰਿਕਟ ਖਿਡਾਰੀ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਦੇ ਸਾਹਮਣੇ ਢੇਰ ਹੋ ਗਏ। ਇਸ ਤਰ੍ਹਾਂ ਭਾਰਤ ਨੂੰ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਫਾਈਨਲ ਦੇ ਪੰਜਵੇਂ ਦਿਨ ਐਤਵਾਰ ਨੂੰ ਆਸਟਰੇਲੀਆ ਹੱਥੋਂ 209 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਦੂਜੀ ਪਾਰੀ 234 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਸਵੇਰ ਦੇ ਸੈਸ਼ਨ ਵਿੱਚ ਆਪਣੀਆਂ ਬਾਕੀ ਸੱਤ ਵਿਕਟਾਂ ਗੁਆ ਦਿੱਤੀਆਂ।

ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ ਜਦਕਿ ਭਾਰਤੀ ਟੀਮ ਸਿਰਫ਼ 296 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ਅੱਠ ਵਿਕਟਾਂ ‘ਤੇ 270 ਦੌੜਾਂ ‘ਤੇ ਘੋਸ਼ਿਤ ਕੀਤੀ ਅਤੇ ਭਾਰਤ ਦੇ ਸਾਹਮਣੇ 444 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ। ਭਾਰਤ ਦੀ ਦੂਜੀ ਪਾਰੀ 234 ਦੌੜਾਂ ‘ਤੇ ਸਿਮਟ ਗਈ।

error: Content is protected !!