ਪੈਨਸ਼ਨ ਲਈ ਕਾਗਜ਼-ਪੱਤਰ ਜਮ੍ਹਾਂ ਕਰਵਾਉਣ ਜਾ ਰਹੀ ਬਜ਼ੁਰਗ ਔਰਤ ਆਈ ਰੇਲ ਗੱਡੀ ਦੇ ਹੇਠਾਂ, ਮੌਤ

ਪੈਨਸ਼ਨ ਲਈ ਕਾਗਜ਼-ਪੱਤਰ ਜਮ੍ਹਾਂ ਕਰਵਾਉਣ ਜਾ ਰਹੀ ਬਜ਼ੁਰਗ ਔਰਤ ਆਈ ਰੇਲ ਗੱਡੀ ਦੇ ਹੇਠਾਂ, ਮੌਤ

ਹੁਸ਼ਿਆਰਪੁਰ (ਵੀਓਪੀ ਬਿਊਰੋ) ਮੌਤ ਕਦੋ ਆ ਜਾਵੇ, ਕਿਸੇ ਨੂੰ ਨਹੀਂ ਪਤਾ, ਅਜਿਹੀ ਹੀ ਅਣਹੋਣੀ ਵਾਪਰੀ ਹੈ ਹੁਸ਼ਿਆਰਪੁਰ ਜ਼ਿਲੇ ਦੇ ਕਸਬਾ ਦਸੂਹਾ ਵਿੱਚ, ਜਿੱਥੇ ਦਸੂਹਾ ਬੱਸ ਸਟੈਂਡ ਨੇੜੇ ਰੇਲਵੇ ਲਾਈਨ ਪਾਰ ਕਰ ਰਹੀ ਇੱਕ ਔਰਤ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ। ਟਰੇਨ ਦੀ ਲਪੇਟ ‘ਚ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਜੀਆਰਪੀ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਹੈ।

ਰੇਲਵੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਕੋਲੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਸਰਵਣ ਕੌਰ ਪਤਨੀ ਪੂਰਨ ਸਿੰਘ ਵਾਸੀ ਬਾਬੂ ਲਾਭ ਸਿੰਘ ਵਾਸੀ ਨਗਰ ਜਲੰਧਰ ਵਜੋਂ ਹੋਈ ਹੈ। ਉਹ ਆਪਣੇ ਮ੍ਰਿਤਕ ਪਤੀ ਦੇ ਪੈਨਸ਼ਨ ਦੇ ਦਸਤਾਵੇਜ਼ ਪੈਨਸ਼ਨ ਦਫ਼ਤਰ ਵਿੱਚ ਜਮ੍ਹਾ ਕਰਵਾਉਣ ਆਈ ਸੀ। ਰੇਲਵੇ ਲਾਈਨ ਪਾਰ ਕਰਦੇ ਸਮੇਂ ਔਰਤ ਟਰੇਨ ਦੀ ਲਪੇਟ ‘ਚ ਆ ਗਈ।

ਮੌਕੇ ‘ਤੇ ਪਹੁੰਚ ਕੇ ਕਾਰਵਾਈ ਦੌਰਾਨ ਔਰਤ ਦੀ ਲਾਸ਼ ਨੂੰ ਦਸੂਹਾ ਦੇ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

error: Content is protected !!