ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦਾ ਗੀਤ 295 ਲਾ ਕੇ ਚਲਾਇਆ ਟਰਾਲਾ, ਕਿਹਾ- ਮੇਰਾ ਫੇਵਰਟ ਗੀਤ ਆ…

ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦਾ ਗੀਤ 295 ਲਾ ਕੇ ਚਲਾਇਆ ਟਰਾਲਾ, ਕਿਹਾ- ਮੇਰਾ ਫੇਵਰਟ ਗੀਤ ਆ….

ਨਵੀਂ ਦਿੱਲੀ/ਨਿਊਯਾਰਕ (ਵੀਓਪੀ ਬਿਊਰੋ) ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲਗਾਤਾਰ ਵਿਦੇਸ਼ੀ ਦੌਰੇ ਵੀ ਕਰ ਰਹੇ ਹਨ। ਪਹਿਲਾਂ ਜਿੱਥੇ ਰਾਹੁਲ ਗਾਂਧੀ ਨੇ ਭਾਰਤ ਦੇ ਟਰੱਕ ਡਰਾਈਵਰਾਂ ਨਾਲ ਸਫਰ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ ਸਨ, ਉੱਥੇ ਹੀ ਹੁਣ ਅਮਰੀਕਾ ਦੇ ਦੌਰੇ ਦੌਰਾਨ ਭਾਰਤੀ ਮੂਲ ਦੇ ਟਰੱਕ ਡਰਾਈਵਰ ਨਾਲ ਵਿਦੇਸ਼ੀ ਧਰਤੀ’ਤੇ ਸਫਰ ਕੀਤਾ ਤੇ ਜਾਣਿਆ ਕਿ ਕਿਵੇਂ ਉੱਥੇ ਦੇ ਡਰਾਈਵਰਾਂ ਦੀ ਲਾਈਫ ਭਾਰਤ ਨਾਲੋਂ ਬਿਹਤਰ ਹੈ।


ਜਿਸ ਟਰੱਕ ਵਿੱਚ ਰਾਹੁਲ ਗਾਂਧੀ ਬੈਠੇ ਸਨ, ਉਸ ਨੂੰ ਭਾਰਤੀ ਮੂਲ ਦਾ ਤੇਜਿੰਦਰ ਗਿੱਲ ਚਲਾ ਰਿਹਾ ਸੀ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਦਾ ਟਰੱਕ ਕਾਫੀ ਆਧੁਨਿਕ ਹੈ ਅਤੇ ਇਸ ਦੀ ਡਰਾਈਵਰ ਸੀਟ ਨੂੰ ਲਗਜ਼ਰੀ ਕਾਰਾਂ ਵਾਂਗ ਐਡਜਸਟ ਕੀਤਾ ਜਾ ਸਕਦਾ ਹੈ। ਇਸ ਨੂੰ ਦੇਖਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇੱਥੇ ਟਰੱਕ ਡਰਾਈਵਰਾਂ ਦੀ ਸਹੂਲਤ ਮੁਤਾਬਕ ਬਣਾਏ ਗਏ ਹਨ, ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਨੂੰ ਡਰਾਈਵਰਾਂ ਦੀ ਸਹੂਲਤ ਨਾਲ ਕੋਈ ਲੈਣ-ਦੇਣਾ ਨਹੀਂ ਹੈ।


ਇਸ ਦੌਰਾਨ ਰਾਹੁਲ ਨੇ ਟਰੱਕ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਟਰੱਕ ਚਲਾ ਕੇ ਕਿੰਨਾ ਕਮਾ ਲੈਂਦੇ ਹੋ? ਇਸ ‘ਤੇ ਡਰਾਈਵਰ ਦਾ ਜਵਾਬ ਸੀ, ‘ਜੇਕਰ ਤੁਸੀਂ ਦੂਜੇ ਦਾ ਟਰੱਕ ਚਲਾਉਂਦੇ ਹੋ ਤਾਂ ਤੁਸੀਂ 4 ਤੋਂ 5 ਲੱਖ ਰੁਪਏ ਕਮਾ ਲੈਂਦੇ ਹੋ ਅਤੇ ਜੇਕਰ ਟਰੱਕ ਤੁਹਾਡਾ ਆਪਣਾ ਹੈ ਤਾਂ ਤੁਸੀਂ ਮਹੀਨੇ ਦੇ ਕਰੀਬ 8 ਲੱਖ ਰੁਪਏ ਕਮਾ ਲੈਂਦੇ ਹੋ।’ ਇਹ ਜਵਾਬ ਸੁਣ ਕੇ ਰਾਹੁਲ ਗਾਂਧੀ ਵੀ ਹੈਰਾਨ ਰਹਿ ਗਏ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਇਹ ਫਰਕ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਡਰਾਈਵਰ ਦੂਜੇ ਦੇ ਟਰੱਕ ਚਲਾਉਂਦੇ ਹਨ। ਇਸ ਦੌਰਾਨ ਟਰੱਕ ਡਰਾਈਵਰ ਨੇ ਰਾਹੁਲ ਨੂੰ ਪੁੱਛਿਆ ਕੀ ਤੁਸੀਂ ਗਾਣਾ ਸੁਣੋਗੇ? ਇਸ ‘ਤੇ ਰਾਹੁਲ ਕਹਿੰਦੇ ਹਨ, ਹਾਂ ਲਗਾਓ। ਟਰੱਕ ਡਰਾਈਵਰ ਕਹਿੰਦਾ ਹੈ ਕਿ ਸਾਡੀ ਬੇਨਤੀ ਹੈ ਰਾਹੁਲ ਜੀ। ਸਿੱਧੂ ਮੂਸੇਵਾਲਾ ਸਾਡਾ ਕਾਂਗਰਸੀ ਵਰਕਰ ਸੀ, ਉਸ ਨੂੰ ਇਨਸਾਫ ਨਹੀਂ ਮਿਲਿਆ। ਰਾਹੁਲ ਕਹਿੰਦੇ ਹਨ- ਹਾਂ ਬਿਲਕੁੱਲ। ਉਸਦਾ ਗਾਣਾ ਚਲਾਓ 295… ਮੈਂ ਉਸਨੂੰ ਕਾਫੀ ਪਸੰਦ ਕਰਦਾ ਹਾਂ

error: Content is protected !!