ਲੁਧਿਆਣਾ ‘ਚ ਰਾਤ ਨੂੰ ਕਰੋੜਾਂ ਰੁਪਏ ਲੁੱਟਣ ਵਾਲੀ ‘ਡਾਕੂ ਹਸੀਨਾ’ ਦੇ ਭਰਾ ਨੇ ਫੁੱਕਰਪੁਣੇ ‘ਚ ਸਵੇਰੇ ਘਰ ਜਾ ਕੇ 500-500 ਦੇ ਨੋਟਾਂ ਨਾਲ ਇੰਸਟਾ ‘ਤੇ ਪਾ’ਤੀ ਸਟੋਰੀ

ਲੁਧਿਆਣਾ ‘ਚ ਰਾਤ ਨੂੰ ਕਰੋੜਾਂ ਰੁਪਏ ਲੁੱਟਣ ਵਾਲੀ ‘ਡਾਕੂ ਹਸੀਨਾ’ ਦੇ ਭਰਾ ਨੇ ਫੁੱਕਰਪੁਣੇ ‘ਚ ਸਵੇਰੇ ਘਰ ਜਾ ਕੇ 500-500 ਦੇ ਨੋਟਾਂ ਨਾਲ ਇੰਸਟਾ ‘ਤੇ ਪਾ’ਤੀ ਸਟੋਰੀ

ਲੁਧਿਆਣਾ (ਵੀਓਪੀ ਬਿਊਰੋ) ਕਈ ਦਿਨਾਂ ਤੋਂ ਲੁਧਿਆਣਾ ਵਿੱਚ ਹੋਈ ਕਰੋੜਾਂ ਰੁਪਏ ਦੀ ਲੁੱਟ ਚਰਚਾ ਦਾ ਵਿਸ਼ਾ ਬਣੀ ਸੀ। ਪੰਜਾਬ ਪੁਲਿਸ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਲੁਧਿਆਣਾ ਦੀ ਕੈਸ਼ ਵੈਨ ਕੰਪਨੀ ਵਿੱਚ ਕਰੋੜਾਂ ਦੀ ਲੁੱਟ ਕਰਨ ਵਾਲਿਆਂ ਦਾ ਭੰਡਾਫੋੜ ਕਰ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ ਕੀ ਹੈਰਾਨ ਕਰਨ ਵਾਲੇ ਅਤੇ ਲੁਟੇਰਿਆਂ ਦੇ ਕਈ ਮੂਰਖਤਾ ਵਾਲੀਆਂ ਗੱਲਾਂ ਦੇ ਵੀ ਖੁਲਾਸੇ ਕੀਤੇ ਹਨ।

ਇਸ ਲੁੱਟ ਵਿੱਚ ਡਾਕੂ ਹਸੀਨਾ ਦਾ ਪਤੀ ਤੇ ਉਸ ਦਾ ਭਰਾ ਵੀ ਸ਼ਾਮਿਲ ਸੀ। ਜਦ ਇਹ ਆਪਣੇ ਸਾਥੀਆਂ ਦੇ ਨਾਲ ਲੁੱਟ ਨੂੰ ਅੰਜਾਮ ਦੇ ਕੇ ਵਾਪਿਸ ਆਏ ਤਾਂ ਡਾਕੂ ਹਸੀਨਾ ਆਪਣੇ ਪਤੀ ਨਾਲ ਤੜਕਸਾਰ ਆਪਣੇ ਘਰ ਆ ਗਈ ਤੇ ਉਸ ਦਾ ਭਰਾ ਆਪਣੇ ਘਰ ਚਲਾ ਗਿਆ। ਇਸ ਦੌਰਾਨ ਹੀ ਡਾਕੂ ਹਸੀਨਾ ਦੇ ਭਰਾ ਨੇ ਘਰ ਜਾ ਕੇ ਫੁੱਕਰਪੁਣੇ ਵਿੱਚ ਲੁੱਟੇ ਹੋਏ ਨੋਟਾਂ ਵਿੱਚ 500-500 ਦੇ ਨੋਟਾਂ ਦੀ ਤਸਵੀਰ ਲੈ ਕੇ ਇੰਸਟਾ ਉਪਰ ਸਟੋਰੀ ਪਾ ਦਿੱਤੀ ਸੀ। ਪੁਲਿਸ ਨੂੰ ਇਹ ਵੀ ਇਕ ਖਾਸ ਕਲੂ ਮਿਲਿਆ ਸੀ।

ਪੁਲਿਸ ਨੇ 6 ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਐੱਸਪੀ ਨੇ ਦੱਸਿਆ ਕਿ ਇਸ ਪਲਾਨ ਦੀ ਮਾਸਟਰ ਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਹੈ, ਜੋ ਕਿ ਅਜੇ ਫ਼ਰਾਰ ਹੈ। ਪੁਲਿਸ ਨੇ ਇਸ ਦੌਰਾਨ ਕਰੀਬ 5 ਕਰੋੜ ਰੁਪਏ ਵੀ ਬਰਾਮਦ ਕਰ ਲੈ ਹਨ। ਪੁਲਿਸ ਨੇ ਕਿਹਾ ਕਿ ਜਲਦ ਹੀ ਬਾਕੀ ਦੋਸ਼ੀ ਵੀ ਫੜ ਲਏ ਜਾਣਗੇ।

ਦੱਸ ਦਈਏ ਕਿ ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਦੋ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਉੱਤੇ ਲਿਆ ਸੀ ਪਰ ਬਾਅਦ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਉਨ੍ਹਾਂ ਦੇ ਘਰ ਛੱਡ ਗਏ ਸੀ, ਇੱਕ ਨੌਜਵਾਨ cms ਕੰਪਨੀ ਦੇ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਪਰ ਉਹ ਲੁੱਟ ਵਾਲੇ ਦਿਨ ਛੁੱਟੀ ਉੱਤੇ ਸੀ, ਇਸ ਲਈ ਪੁਲਿਸ ਨੂੰ ਉਸ ਉੱਤੇ ਸ਼ੱਕ ਸੀ। ਪਰ ਫਿਰ ਪੁਲਿਸ ਨੂੰ ਲੱਗਾ ਦੋਵੇਂ ਨਿਰਦੋਸ਼ ਹਨ।

error: Content is protected !!