ਬਹਾਨੇ ਨਾਲ ਗੱਡੀ ਵਿਚ ਬਿਠਾ ਲੈ ਗਿਆ ਪੋਤਾ, 82 ਸਾਲਾ ਦਾਦੀ ਦਾ ਕਤਲ ਕਰ ਉਤਾਰ ਲਏ ਗਹਿਣੇ ਤੇ ਲੁੱਟ ਲਿਆ ਮੋਬਾਈਲ, ਖੇਤਾਂ ਵਿਚ ਸੁੱਟ ਦਿੱਤੀ ਲਾਸ਼

ਬਹਾਨੇ ਨਾਲ ਗੱਡੀ ਵਿਚ ਬਿਠਾ ਲੈ ਗਿਆ ਪੋਤਾ, 82 ਸਾਲਾ ਦਾਦੀ ਦਾ ਕਤਲ ਕਰ ਉਤਾਰ ਲਏ ਗਹਿਣੇ ਤੇ ਲੁੱਟ ਲਿਆ ਮੋਬਾਈਲ, ਖੇਤਾਂ ਵਿਚ ਸੁੱਟ ਦਿੱਤੀ ਲਾਸ਼


ਵੀਓਪੀ ਬਿਊਰੋ, ਫਤਹਿਗੜ੍ਹ ਸਾਹਿਬ-ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਖਣਿਆਣ ਵਿਖੇ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪੋਤਰੇ ਰਣਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਖਣਿਆਣ ਨੇ ਆਪਣੀ 82 ਸਾਲਾ ਦਾਦੀ ਹਰਮਿੰਦਰ ਕੌਰ ਦਾ ਕਤਲ ਕਰ ਕੇ ਲਾਸ਼ ਪਿੰਡ ਤੋਂ 1 ਕਿਲੋਮੀਟਰ ਦੂਰ ਸੜਕ ਕੰਢੇ ਖੇਤਾਂ ਵਿੱਚ ਸੁੱਟ ਦਿੱਤੀ। ਉਧਰ, ਪੁਲਿਸ ਨੇ ਮੁਲਜ਼ਮ ਪੋਤੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜੰਗਜੀਤ ਸਿੰਘ ਡੀਐਸਪੀ ਅਮਲੋਹ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ 24 ਘੰਟੇ ਵਿੱਚ ਟਰੇਸ ਕਰ ਲਿਆ ਗਿਆ ਹੈ। ਦਲਜੀਤ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਖਨਿਆਣਾ ਨੇ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਮਾਤਾ ਹਰਮਿੰਦਰ ਕੌਰ ਉਮਰ 82 ਸਾਲ ਬਾਹਰ ਖੇਤਾਂ ਵਿੱਚ ਬਣੇ ਮਕਾਨ ਵਿਚ ਰਹਿੰਦੀ ਹੈ। ਕੱਲ੍ਹ ਪੋਤਾ ਰਣਵੀਰ ਸਿੰਘ ਉਸ ਦੇ ਘਰ ਆਇਆ ਤੇ ਉਸ ਦੀ ਮਾਤਾ ਨੂੰ ਆਖਣ ਲੱਗਾ,’ਤੈਨੂੰ ਮੇਰੀ ਮਾਤਾ ਕਮਲਜੀਤ ਕੌਰ ਬੁਲਾ ਰਹੀ ਹੈ। ਮੈਂ ਤੈਨੂੰ ਗੱਡੀ ਵਿਚ ਲੈਣ ਆਇਆ ਹਾਂ।’ ਰਣਵੀਰ ਸਿੰਘ ਹਰਮਿੰਦਰ ਕੌਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ ਤੇ ਕਰੀਬ 2 ਘੰਟੇ ਬਾਅਦ ਰਾਹਗੀਰਾਂ ਨੇ ਮੁਦਈ ਨੂੰ ਦੱਸਿਆ ਕਿ ਇੱਕ ਬਿਰਧ ਔਰਤ ਦੀ ਲਾਸ਼ ਅਮਲੋਹ ਸਾਈਡ ਨੂੰ ਜਾਂਦਿਆ ਨੇੜੇ ਮੱਕੀ ਦੇ ਖੇਤਾਂ ਵਿੱਚ ਪਈ ਹੈ। ਜਦੋਂ ਮੈਂ ਜਾ ਕੇ ਦੇਖਿਆ ਤਾਂ ਲਾਸ਼ ਉਸ ਦੀ ਮਾਤਾ ਦੀ ਸੀ। ਉਨ੍ਹਾਂ ਦੱਸਿਆ ਕਿ ਮੇਰੀ ਮਾਤਾ ਹਰਮਿੰਦਰ ਕੌਰ ਦੇ ਗਹਿਣੇ ਤੇ ਮੋਬਾਇਲ਼ ਫੋਨ ਗਾਇਬ ਸੀ, ਨੱਕ ਤੇ ਕੰਨ ਵਿਚੋਂ ਖੂਨ ਨਿਕਲਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਰਣਬੀਰ ਸਿੰਘ ਨਸ਼ੇ ਕਰਨ ਦਾ ਆਦਿ ਹੈ, ਜੋ ਨਸ਼ੇ ਦੀ ਪੂਰਤੀ ਲਈ ਆਪਣੀ ਦਾਦੀ ਹਰਮਿੰਦਰ ਕੌਰ ਦਾ ਕਤਲ ਕਰਕੇ ਪਹਿਨੇ ਸੋਨੇ ਦੇ ਗਹਿਣੇ ਤੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਹੈ। ਜਿਸ ‘ਤੇ ਰਣਬੀਰ ਸਿੰਘ ਖਿਲਾਫ ਧਾਰਾ 302,404 ਆਈ.ਪੀ.ਸੀ ਦਰਜ ਕਰਕੇ ਦੋਸ਼ੀ ਰਣਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਕਾਰ, ਚੋਰੀ ਕੀਤਾ ਮੋਬਾਇਲ, ਗਹਿਣੇ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

error: Content is protected !!