ਵੀਓਪੀ ਬਿਊਰੋ, ਨੈਸ਼ਨਲ-ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਛਪਰਾ ਵਿਚ ਇਕ ਔਰਤ ਨੇ ਚਾਰ ਬਾਹਾਂ ਤੇ ਚਾਰ ਲੱਤਾਂ ਵਾਲੀ ਬੱਚੀ ਨੂੰ ਜਨਮ ਦਿੱਤਾ ਹੈ। ਉਸ ਦਾ ਸਿਰ ਵੀ ਅਸਾਧਾਰਨ ਹੈ। ਮਾਂ ਪ੍ਰਿਆ ਦੇਵੀ ਨੇ ਛਪਰਾ ਦੇ ਸ਼ਿਆਮਚ੍ਕ ਸਥਿਤ ਸੰਜੀਵਨੀ ਨਰਸਿੰਗ ਹੋਮ ਵਿਚ ਬੱਚੀ ਨੂੰ ਜਨਮ ਦਿੱਤਾ। ਨਵਜੰਮੇ ਬੱਚੇ ਨੂੰ ਦੇਖ ਕੇ ਡਾਕਟਰ ਹੈਰਾਨ ਰਹਿ ਗਏ। ਇਹ ਖਬਰ ਹਸਪਤਾਲ ਵਿਚ ਤੇਜ਼ੀ ਨਾਲ ਫੈਲ ਗਈ। ਬੱਚੀ ਦੀ ਤਸਵੀਰ ਵੀ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।