WWE ਸੁਪਰਸਟਾਰ ਜਾਨ ਸੀਨਾ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਫਾਲੋ, ਦਿਨੋਂ-ਦਿਨ ਵੱਧ ਰਹੀ ਪਾਪੂਲੈਰਿਟੀ 

WWE ਸੁਪਰਸਟਾਰ ਜਾਨ ਸੀਨਾ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਫਾਲੋ, ਦਿਨੋਂ-ਦਿਨ ਵੱਧ ਰਹੀ ਪਾਪੂਲੈਰਿਟੀ

ਵੀਓਪੀ ਬਿਊਰੋ, ਜਲੰਧਰ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਜਿਥੇ ਪੰਜਾਬ ਦਾ ਬੱਚਾ ਬੱਚਾ ਸਿੱਧੂ ਮੂਸੇਵਾਲਾ ਦਾ ਫੈਨ ਹੈ ਉਥੇ ਵਿਦੇਸ਼ਾਂ ਵਿਚੋਂ ਵੀ ਸਿੱਧੂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਆਮ ਲੋਕਾਂ ਦੇ ਨਾਲ ਨਾਲ ਹਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਵੀ ਸਿੱਧੂ ਨੂੰ ਫਾਲੋ ਕਰ ਰਹੀਆਂ ਹਨ। ਹੁਣ WWE ਦੇ ਸੂਪਰ ਸਟਾਰ ਜਾਨ ਸੀਨਾ ਨੇ ਵੀ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ਉਤੇ ਫਾਲੋ ਕਰ ਲਿਆ ਹੈ। ਜਾਨ ਸੀਨਾ (John Cena) ਨੇ ਵੀ ਮਰਹੂਮ ਗਾਇਕ ਲਈ ਆਪਣਾ ਪਿਆਰ ਦਿਖਾਇਆ ਹੈ।
ਦਰਅਸਲ, ਡਬਲਯੂ ਡਬਲਯੂ ਈ ਸੁਪਰਸਟਾਰ ਜਾਨ ਸੀਨਾ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਫਾਲੋ ਕੀਤਾ ਹੈ। Punjabi Grooves ਇੰਸਟਾਗ੍ਰਾਮ ਪੇਜ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਤੁਸੀ ਦੇਖ ਸਕਦੇ ਹੋ ਕਿ ਸੁਪਰਸਟਾਰ ਜਾਨ ਸੀਨਾ ਨੇ ਮੂਸੇਵਾਲਾ ਨੂੰ ਫਾਲੋ ਕੀਤਾ ਹੈ।


ਕਾਬਿਲਗੋਰ ਹੈ ਕਿ ਪੰਜਾਬ ਫਿਲਮ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 1 ਸਾਲ ਤੋਂ ਵੀ ਵੱਧ ਤੋਂ ਗਿਆ ਹੈ, ਪਰ ਅਜੇ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਹੈ। ਗਾਇਕ ਦੇ ਮਾਤਾ -ਪਿਤਾ ਲਗਾਤਾਰ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।

error: Content is protected !!