Skip to content
Monday, November 25, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
20
ਲੁਧਿਆਣਾ ‘ਚ ਫਿਰ ਵੱਡੀ ਵਾਰਦਾਤ, ਕੱਪੜਾ ਵਪਾਰੀ ‘ਤੇ ਚਲਾਈਆਂ ਗੋਲੀਆਂ
Crime
Latest News
Ludhiana
Punjab
ਲੁਧਿਆਣਾ ‘ਚ ਫਿਰ ਵੱਡੀ ਵਾਰਦਾਤ, ਕੱਪੜਾ ਵਪਾਰੀ ‘ਤੇ ਚਲਾਈਆਂ ਗੋਲੀਆਂ
June 20, 2023
Voice of Punjab
ਲੁਧਿਆਣਾ ‘ਚ ਫਿਰ ਵੱਡੀ ਵਾਰਦਾਤ, ਕੱਪੜਾ ਵਪਾਰੀ ‘ਤੇ ਚਲਾਈਆਂ ਗੋਲੀਆਂ
ਵੀਓਪੀ ਬਿਊਰੋ – ਲੁਧਿਆਣਾ ਦੇ ਗਾਂਧੀ ਨਗਰ ਬਾਜ਼ਾਰ ‘ਚ ਹੁਣ ਇਕ ਹੋਰ ਵਪਾਰੀ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਗੋਲੀਬਾਰੀ ‘ਚ ਕੱਪੜਾ ਵਪਾਰੀ ਜ਼ਖਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਮਨੀਸ਼ ਗੁਜਰਾਲ ਉਰਫ਼ ਮਨੂ ਵਜੋਂ ਹੋਈ ਹੈ। ਮਨੂ ਕੱਪੜੇ ਦੀ ਦੁਕਾਨ ਦੇ ਬਾਹਰ ਖੜ੍ਹਾ ਸੀ। ਕਰੀਬ 4 ਤੋਂ 5 ਬਦਮਾਸ਼ ਬਾਈਕ ‘ਤੇ ਬਾਜ਼ਾਰ ‘ਚ ਆਏ ਸਨ।
ਰੌਲਾ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ। ਇਸ ਦੌਰਾਨ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾਂ ਨੇ 3 ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਇਕ ਗੋਲੀ ਮਨੂ ਦੇ ਪੇਟ ‘ਚ ਲੱਗੀ ਦੱਸੀ ਜਾਂਦੀ ਹੈ। ਮਨੂ ਟੀ-ਸ਼ਰਟ ਅਤੇ ਪਜਾਮਾ ਬਣਾਉਣ ਦਾ ਕੰਮ ਕਰਦਾ ਹੈ। ਲੋਕਾਂ ਨੇ ਜ਼ਖਮੀ ਨੂੰ ਤੁਰੰਤ ਡੀਐਮਸੀ ਹਸਪਤਾਲ ਪਹੁੰਚਾਇਆ। ਇਲਾਕਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਹਰੀਸ਼ ਨਾਂ ਦਾ ਲੜਕਾ ਦੁਕਾਨ ਦੇ ਬਾਹਰ ਕੁਝ ਸਾਮਾਨ ਲੈਣ ਆਇਆ ਸੀ। ਹਮਲਾਵਰ ਉਸ ਦਾ ਪਿੱਛਾ ਕਰਦੇ ਹੋਏ ਮਨੂ ਤੱਕ ਪਹੁੰਚ ਗਏ। ਬਦਮਾਸ਼ਾਂ ਨੇ ਪਹਿਲਾਂ ਮਨੂ ‘ਤੇ ਤਲਵਾਰ ਨਾਲ ਹਮਲਾ ਕੀਤਾ। ਰਾਜੂ ਨੇ ਤਲਵਾਰ ਦੇ ਹਮਲੇ ਨੂੰ ਰੋਕਣ ਲਈ ਆਪਣਾ ਹੱਥ ਅੱਗੇ ਕਰ ਦਿੱਤਾ।
ਇਸ ਦੌਰਾਨ ਦੂਜੇ ਬਦਮਾਸ਼ ਨੇ ਪਿਸਤੌਲ ਕੱਢ ਲਿਆ। ਪਤਾ ਲੱਗਾ ਹੈ ਕਿ ਬਦਮਾਸ਼ਾਂ ਨੇ ਮਨੂ ‘ਤੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਇਕ ਗੋਲੀ ਉਸ ਨੂੰ ਲੱਗੀ।
Post navigation
ਨਸ਼ਾ ਕਰਨ ਤੋਂ ਰੋਕਿਆ ਤਾਂ ਭਰਾ ਦੀ ਕੁਹਾੜੀ ਮਾਰ-ਮਾਰ ਕਰ’ਤੀ ਹੱਤਿਆ, ਚਾਚੀ ਨੂੰ ਵੀ ਕੀਤਾ ਗੰਭੀਰ ਜ਼ਖਮੀ
ਇੱਕੋ ਮੋਟਰਸਾਇਕਲ ‘ਤੇ ਪਤੀ-ਪਤਨੀ ਤੇ ਚਾਰ ਬੱਚੇ ਪਰਤ ਰਹੇ ਸਨ ਘਰ, ਟਰੱਕ ਦੀ ਟੱਕਰ ਵੱਜਣ ਕਾਰਨ ਪੰਜ ਜਣਿਆਂ ਦੀ ਮੌਤ, 8 ਸਾਲਾ ਬੱਚੀ ਜ਼ੇਰੇ ਇਲਾਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us