ਪਿਰਾਮਿਡ ਨੇ ਦਿੱਤੀ ਵਿਦਿਆਰਥੀਆਂ ਨੂੰ ਵੱਡੀ ਖ਼ੁਸ਼ਖ਼ਬਰੀ: ਇਸ ਤਰੀਕ ਨੂੰ ਮੂੜ੍ਹ ਲੱਗਣਗੇ ਕੈਨੇਡਾ ਯੂਕੇ ਸਿੱਖਿਆ ਮੇਲੇ

ਪਿਰਾਮਿਡ ਨੇ ਦਿੱਤੀ ਵਿਦਿਆਰਥੀਆਂ ਨੂੰ ਵੱਡੀ ਖ਼ੁਸ਼ਖ਼ਬਰੀ: ਇਸ ਤਰੀਕ ਨੂੰ ਮੂੜ੍ਹ ਲੱਗਣਗੇ ਕੈਨੇਡਾ ਯੂਕੇ ਸਿੱਖਿਆ ਮੇਲੇ

ਵਿਦੇਸ਼ਾਂ ‘ਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਮੌਕਾ ਦੇਂਦੇ ਹੋਏ, ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਪਿਰਾਮਿਡ ਈ ਸਰਵਿਸਿਜ਼ ਨੇ ਜਲੰਧਰ ਅਤੇ ਲੁਧਿਆਣੇ ‘ਚ ਮੁੜ ਕੈਨੇਡਾ ਯੂਕੇ ਸਿੱਖਿਆ ਮੇਲਾ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। ਜਲੰਧਰ ‘ਚ ਇਹ ਸਿੱਖਿਆ ਮੇਲਾ 25 ਜੂਨ ਨੂੰ ਹੋਟਲ ਕਿੰਗਜ਼ ਵਿਖੇ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਕੈਨੇਡਾ ਅਤੇ ਯੂਕੇ ਦੀਆਂ 30 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ।


ਇਸ ਬਾਰੇ ਗੱਲ ਕਰਦੇ ਹੋਏ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਕਿਹਾ ਸਤੰਬਰ 2023 ਸੈਸ਼ਨ ਲਈ ਤੇਜੀ ਨਾਲ ਘੱਟ ਰਹੀਆਂ ਸੀਟਾਂ ਨੂੰ ਦੇਖਦੇ ਹੋਏ ਇਹ ਸਿੱਖਿਆ ਮੇਲੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਮੌਕੇ ਤੇ ਹੀ ਭਾਗ ਲੈਣ ਵਾਲਿਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਕਾਰੀਆਂ ਤੋਂ ਦਾਖਲੇ ਦੀ ਸਹੀ ਪੜਚੋਲ ਲਈ ਵਿਦਿਆਰਥੀ ਆਪਣੇ ਅਕੈਡਮਿਕ ਦਸਤਾਵੇਜ਼ ਆਪਣੇ ਨਾਲ ਲੈ ਕੇ ਆਉਣ। ਉਨ੍ਹਾਂ ਨੇ ਪਿਛਲੀਆਂ ਰਿਫਯੂਜ਼ਲਾਂ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਸਿੱਖਿਆ ਮੇਲੇ ‘ਚ ਜਰੂਰ ਭਾਗ ਲੈਣ ਦੀ ਅਪੀਲ ਕੀਤੀ।


ਦੱਸ ਦੇਈਏ ਕਿ ਇਸ ਸਿੱਖਿਆ ਮੇਲਿਆਂ ਰਾਹੀਂ ਵਿਦਿਆਰਥੀ ਨੂੰ ਬਿਨਾ ਕਿਸੇ ਚਾਰਜ ਦੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰੋਗਰਾਮਾਂ, ਦਾਖਲਾ ਪ੍ਰਕਿਰਿਆ, ਵੀਜ਼ਾ ਪ੍ਰਕਿਰਿਆ, ਅਧਿਐਨ ਤੋਂ ਬਾਅਦ ਦੇ ਵਰਕ ਪਰਮਿਟ, ਸਕਾਲਰਸ਼ਿਪ ਅਤੇ ਹੋਰ ਸਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਮੁੱਹਈਆ ਕਰਵਾਈ ਜਾਵੇਗੀ। ਨਾਲ ਹੀ ਐਪਲੀਕੇਸ਼ਨ ਤੇ ਭਾਰੀ ਛੂਟ ਅਤੇ 10 ਲੱਖ ਤੱਕ ਸਕਾਲਰਸ਼ਿਪ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ।

ਯੂਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਤੰਬਰ ਸੈਸ਼ਨ ਯੂਕੇ ‘ਚ ਆਪਣੇ ਨਾਲ ਆਪਣੇ ਜੀਵਨਸਾਥੀ ਅਤੇ ਬੱਚਿਆਂ ਨੂੰ ਨਾਲ ਲਿਜਾਉਣ ਦੇ ਚਾਹਵਾਨਾਂ ‘ਚੋਂ ਬਹੁਤਿਆਂ ਲਈ ਆਖ਼ਰੀ ਮੌਕਾ ਸਾਬਿਤ ਹੋਵੇਗਾ ਕਿਓਂਕਿ ਨਵੇਂ ਨਿਯਮਾਂ ਅਨੁਸਾਰ ਅਗਲੇ ਸਾਲ ਤੋਂ ਰੀਸਰਚ ਪ੍ਰੋਗਰਾਮਾਂ ਵਜੋਂ ਮਨੋਨੀਤ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਈ ਜਿਹੜੇ ਵਿਦਿਆਰਥੀ ਆਪਣੇ ਨਾਲ ਆਪਣੇ ਜੀਵਸਾਥੀ ਨੂੰ ਨਾਲ ਲਿਜਾਉਣਾ ਚਾਉਂਦੇ ਹਨ ਉਹ ਇਨ੍ਹਾਂ ਸਿੱਖਿਆ ਮੇਲਿਆਂ ‘ਚ ਜਰੂਰ ਭਾਗ ਲੈਣ ਅਤੇ ਸਹੀ ਜਾਣਕਾਰੀ ਨਾਲ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨ।

ਜਲੰਧਰ ਤੋਂ ਬਾਅਦ ਇਹ ਸਿੱਖਿਆ ਮੇਲਾ 27 ਜੂਨ ਨੂੰ ਪਿਰਾਮਿਡ ਦੀ ਲੁਧਿਆਣਾ ਬ੍ਰਾਂਚ ਵਿਖੇ ਆਯੋਜਿਤ ਕੀਤਾ ਜਾਵੇਗਾ। ਚਾਹਵਾਨ ਵਿਦਿਆਰਥੀ ਜਰੂਰ ਭਾਗ ਲੈਣ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!