ਪੰਜਾਬ ‘ਚ ਮਾਨਸੂਨ ਦੀ ਦਸਤਕ… ਅੰਮ੍ਰਿਤਸਰ ‘ਚ ਪਈ ਸਭ ਤੋਂ ਵੱਧ ਬਾਰਿਸ਼, ਬਾਕੀ ਸ਼ਹਿਰਾਂ ਦਾ ਇਹ ਰਿਹਾ ਹਾਲ, ਯੈਲੋ ਅਲਰਟ ਜਾਰੀ

ਪੰਜਾਬ ‘ਚ ਮਾਨਸੂਨ ਦੀ ਦਸਤਕ… ਅੰਮ੍ਰਿਤਸਰ ‘ਚ ਪਈ ਸਭ ਤੋਂ ਵੱਧ ਬਾਰਿਸ਼, ਬਾਕੀ ਸ਼ਹਿਰਾਂ ਦਾ ਇਹ ਰਿਹਾ ਹਾਲ, ਯੈਲੋ ਅਲਰਟ ਜਾਰੀ

 

ਜਲੰਧਰ/ਅੰਮ੍ਰਿਤਸਰ (ਵੀਓਪੀ ਬਿਊਰੋ) ਮਾਨਸੂਨ ਸੋਮਵਾਰ ਨੂੰ ਪੰਜਾਬ ‘ਚ ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਭਾਰੀ ਮੀਂਹ ਨਾਲ ਦਾਖਲ ਹੋਇਆ। ਮੌਸਮ ਵਿਭਾਗ ਅਨੁਸਾਰ ਇਹ ਦੋ ਦਿਨਾਂ ਵਿੱਚ ਪੂਰੇ ਸੂਬੇ ਵਿੱਚ ਸਰਗਰਮ ਹੋ ਜਾਵੇਗਾ। ਮਾਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।


ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਲਾਈਮੇਟ ਚੇਂਜ ਅਤੇ ਐਗਰੋ ਮੈਟਰੋਲੋਜੀ ਵਿਭਾਗ ਦੀ ਡਾ: ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਮ ਤੌਰ ‘ਤੇ ਮਾਨਸੂਨ ਪੰਜਾਬ ‘ਚ 30 ਜੂਨ ਤੱਕ ਪਹੁੰਚ ਜਾਂਦਾ ਹੈ ਪਰ ਇਸ ਵਾਰ ਅਨੁਕੂਲ ਹਾਲਾਤਾਂ ਕਾਰਨ ਇਹ ਚਾਰ ਦਿਨ ਪਹਿਲਾਂ ਯਾਨੀ 26 ਜੂਨ ਨੂੰ ਪਹੁੰਚ ਗਿਆ। ਸੋਮਵਾਰ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 113.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।


ਪੰਜਾਬ ਵਿੱਚ ਸੋਮਵਾਰ ਸਵੇਰੇ 8.30 ਵਜੇ ਤੱਕ ਪਠਾਨਕੋਟ ਵਿੱਚ 14.1 ਮਿਲੀਮੀਟਰ, ਫਰੀਦਕੋਟ ਵਿੱਚ 24.8 ਮਿਲੀਮੀਟਰ, ਗੁਰਦਾਸਪੁਰ ਵਿੱਚ 65.7 ਮਿਲੀਮੀਟਰ, ਫਿਰੋਜ਼ਪੁਰ ਵਿੱਚ 16.0, ਮੁਕਤਸਰ ਵਿੱਚ 1.0 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਦਿਨ ਭਰ ਗੁਰਦਾਸਪੁਰ ਵਿੱਚ 26.5 ਮਿਲੀਮੀਟਰ, ਰੋਪੜ ਵਿੱਚ 16.5, ਫਿਰੋਜ਼ਪੁਰ ਵਿੱਚ 4.0 ਮਿਲੀਮੀਟਰ ਮੀਂਹ ਪਿਆ। ਸੋਮਵਾਰ ਨੂੰ ਤਾਪਮਾਨ ‘ਚ 3.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅੱਗੇ ਜਾ ਕੇ ਚਾਰ ਤੋਂ ਪੰਜ ਡਿਗਰੀ ਦੀ ਗਿਰਾਵਟ ਆਵੇਗੀ।


ਦੂਜੇ ਪਾਸੇ ਹਰਿਆਣਾ ਵਿੱਚ ਵੀ ਇੱਕ ਦਿਨ ਵਿੱਚ 17.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਆਮ ਨਾਲੋਂ 596 ਫੀਸਦੀ ਵੱਧ ਹੈ। ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ 15 ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ‘ਚ ਅਗਲੇ 24 ਘੰਟਿਆਂ ‘ਚ ਮਾਨਸੂਨ ਪੂਰੇ ਸੂਬੇ ‘ਚ ਦਸਤਕ ਦੇਵੇਗਾ।

error: Content is protected !!