Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
28
ਢਿੱਡ ਵਿਚ ਦਰਦ ਹੋਣ ਉਤੇ ਮਾਂ ਲੈ ਗਈ ਹਸਪਤਾਲ, ਕੁੜੀ ਨਿਕਲੀ ਪੰਜ ਮਹੀਨਿਆਂ ਦੀ ਗਰਭਵਤੀ, ਫਿਰ ਜੋ ਕੁੜੀ ਨੇ ਦੱਸਿਆ ਸੁਣ ਮਾਂ ਹੋ ਗਈ ਸੁੰਨ
Latest News
Punjab
ਢਿੱਡ ਵਿਚ ਦਰਦ ਹੋਣ ਉਤੇ ਮਾਂ ਲੈ ਗਈ ਹਸਪਤਾਲ, ਕੁੜੀ ਨਿਕਲੀ ਪੰਜ ਮਹੀਨਿਆਂ ਦੀ ਗਰਭਵਤੀ, ਫਿਰ ਜੋ ਕੁੜੀ ਨੇ ਦੱਸਿਆ ਸੁਣ ਮਾਂ ਹੋ ਗਈ ਸੁੰਨ
June 28, 2023
Voice of Punjab
ਢਿੱਡ ਵਿਚ ਦਰਦ ਹੋਣ ਉਤੇ ਮਾਂ ਲੈ ਗਈ ਹਸਪਤਾਲ, ਕੁੜੀ ਨਿਕਲੀ ਪੰਜ ਮਹੀਨਿਆਂ ਦੀ ਗਰਭਵਤੀ, ਫਿਰ ਜੋ ਕੁੜੀ ਨੇ ਦੱਸਿਆ ਸੁਣ ਮਾਂ ਹੋ ਗਈ ਸੁੰਨ
ਵੀਓਪੀ ਬਿਊਰੋ, ਫਾਜ਼ਿਲਕਾ : ਕਾਲਜ ਵਿਚ ਪੜ੍ਹਦੀ ਇਕ ਕੁੜੀ ਨੂੰ ਢਿੱਡ ‘ਚ ਦਰਦ ਹੋਇਆ ਤਾਂ ਮਾਂ ਹਸਪਤਾਲ ‘ਚ ਚੈੱਕਅਪ ਕਰਵਾਉਣ ਲੈ ਗਈ। ਡਾਕਟਰਾਂ ਨੇ ਦੱਸਿਆ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ। ਇਹ ਸੁਣ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਜੋ ਕੁੜੀ ਨੇ ਮਾਂ ਨੂੰ ਦੱਸਿਆ ਉਹ ਤਾਂ ਹੋਰ ਵੀ ਰੌਂਗਟੇ ਖੜੇ ਕਰਨ ਵਾਲਾ ਸੀ।
ਜਾਣਕਾਰੀ ਮੁਤਾਬਕ ਪੀੜਤਾ ਨੇ ਦੱਸਿਆ ਕਿ ਬੀਤੇ ਜਨਵਰੀ ਮਹੀਨੇ ਦੌਰਾਨ ਜਦੋਂ ਉਹ ਇਕ ਦਿਨ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਪਿੰਡ ਦੇ ਹੀ 2 ਨੌਜਵਾਨਾਂ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹੁਣ ਜਦੋਂ ਕੁੜੀ ਦੇ ਢਿੱਡ ‘ਚ ਦਰਦ ਹੋਇਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਪੀੜਤਾ 5 ਮਹੀਨਿਆਂ ਦੀ ਗਰਭਵਤੀ ਹੈ। ਇਹ ਸੱਚਾਈ ਜਾਣ ਕੇ ਪੀੜਤਾ ਦੀ ਮਾਂ ਬੁਰੀ ਤਰ੍ਹਾਂ ਟੁੱਟ ਗਈ।
ਉਸ ਨੇ ਰੋਂਦੇ ਹੋਇਆ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਇਕ ਬੱਚੇ ਨੂੰ ਕੈਂਸਰ ਹੈ। ਉਸ ਨੇ ਦੱਸਿਆ ਕਿ ਉਸ ਦੀ ਧੀ ਨਾਲ ਜੋ ਵੀ ਹੋਇਆ ਹੈ, ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਫਿਲਹਾਲ ਸਦਰ ਥਾਣਾ ਪੁਲਿਸ ਨੇ ਇਸ ਮਾਮਲੇ ‘ਚ 2 ਨੌਜਵਾਨਾਂ ਖ਼ਿਲਾਫ਼ ਜਬਰ-ਜਨਾਹ ਦਾ ਮੁਕੱਦਮਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਪਰਮਜੀਤ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Post navigation
ਅਫਸਰ ਨੇ ਲਈ 5 ਲੱਖ ਰੁਪਏ ਦੀ ਰਿਸ਼ਵਤ, ਪੈਸੇ ਕੋਲ ਰੱਖਣ ਉਤੇ ਫਸਿਆ ਕਲਰਕ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਭੀੜ ਹੋਣ ਕਾਰਨ ਦਰਵਾਜੇ ਵਿਚ ਖੜ੍ਹੇ ਨੌਜਵਾਨ ਟਰੇਨ ਤੋਂ ਹੇਠਾਂ ਡਿੱਗੇ, ਇਕ ਦਾ ਸਿਰ ਸਰੀਰ ਤੋਂ ਹੋਇਆ ਵੱਖ, ਦੂਜੇ ਦੀ ਲੱਤ ਟੁੱਟੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us