ਮੌਨਸੂਨ ਨੇ ਫੜਿਆ ਜ਼ੋਰ, ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਲੁਧਿਆਣਾ ਵਿਚ ਟੁੱਟਿਆ 50 ਸਾਲਾ ਦਾ ਰਿਕਾਰਡ, ਹੋਈ ਉਥਲ-ਪੁਥਲ

ਮੌਨਸੂਨ ਨੇ ਫੜਿਆ ਜ਼ੋਰ, ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਲੁਧਿਆਣਾ ਵਿਚ ਟੁੱਟਿਆ 50 ਸਾਲਾ ਦਾ ਰਿਕਾਰਡ, ਹੋਈ ਉਥਲ-ਪੁਥਲ


ਵੀਓਪੀ ਬਿਊਰੋ, ਚੰਡੀਗੜ੍ਹ-ਮੌਨਸੂਨ ਨੇ ਜ਼ੋਰ ਫੜ ਲਿਆ ਹੈ। ਮੀਂਹ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਤੇ ਹਰਿਆਣਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਪਿਆ। ਲੁਧਿਆਣਾ ‘ਚ ਮੀਂਹ ਨੇ 50 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਹੈ। ਦੂਜੇ ਪਾਸੇ ਹਰਿਆਣਾ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਿਸ ਵਿੱਚ ਕੈਥਲ ਵਿੱਚ ਸਭ ਤੋਂ ਵੱਧ ਮੀਂਹ ਪਿਆ।ਮੌਸਮ ਵਿਭਾਗ ਨੇ ਪੰਜਾਬ ‘ਚ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਨੇਰੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਨਸੂਨ ਦੇ ਮੀਂਹ ਕਾਰਨ ਪੰਜਾਬ ਦੇ ਤਾਪਮਾਨ ਵਿੱਚ 8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਨਮੀ ਘੱਟ ਹੋਣ ਕਾਰਨ ਉੱਥੇ ਬੱਦਲ ਬਰਸਾਤ ਨਹੀਂ ਕਰ ਪਾ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ‘ਚ 103.2 ਮਿਲੀਮੀਟਰ, ਪਟਿਆਲਾ ‘ਚ 21.3 ਮਿਲੀਮੀਟਰ, ਅੰਮ੍ਰਿਤਸਰ ‘ਚ 17.0, ਨਵਾਂਸ਼ਹਿਰ ‘ਚ 90.5, ਗੁਰਦਾਸਪੁਰ ‘ਚ 89.3, ਜਲੰਧਰ ‘ਚ 47.0, ਫਿਰੋਜ਼ਪੁਰ ‘ਚ 40.5, ਜਲੰਧਰ ‘ਚ 40.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਨਵਾਂਸ਼ਹਿਰ ‘ਚ 90.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।


ਲੁਧਿਆਣਾ ‘ਚ ਕਰੀਬ 5 ਘੰਟੇ ਦੇ ਮੀਂਹ ਤੋਂ ਬਾਅਦ ਬੁੱਢਾ ਨਾਲਾ ‘ਚ ਪਾੜ ਪੈਣ ਕਾਰਨ ਕਰੀਬ 250 ਝੌਂਪੜੀਆਂ ਪਾਣੀ ‘ਚ ਡੁੱਬ ਗਈਆਂ। ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲੇ ਲੋਕ ਆਪਣੀ ਜਾਨ ਬਚਾ ਕੇ ਸੜਕਾਂ ‘ਤੇ ਆ ਗਏ ਅਤੇ ਖੁੱਲ੍ਹੇ ਅਸਮਾਨ ਹੇਠ ਰਾਤ ਕੱਟੀ। ਪਠਾਨਕੋਟ ‘ਚ ਪੁਲ ਪਾਰ ਕਰਦੇ ਸਮੇਂ 77 ਸਾਲਾ ਵਿਅਕਤੀ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਪਿੰਡ ਲਮੀਨੀ ਦੇ ਖੱਡੀ ਪੁਲ ਉਪਰ ਪਾਣੀ ਵਹਿ ਗਿਆ। ਇਸ ਦੌਰਾਨ ਬਜ਼ੁਰਗ ਹਰੀ ਸਿੰਘ ਸਕੂਟੀ ਲੈ ਕੇ ਪੁਲ ਪਾਰ ਕਰ ਰਿਹਾ ਸੀ, ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਬਜ਼ੁਰਗ ਸਕੂਟੀ ਸਮੇਤ ਵਹਿ ਗਏ ਸਥਾਨਕ ਨੌਜਵਾਨਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਪਰ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

error: Content is protected !!