ਆਟੋ ਪਿੱਛੇ ਬੰਨ੍ਹ ਔਰਤ ਨੂੰ ਘੜੀਸਿਆ, ਕਿਰਾਏ ਨੂੰ ਲੈ ਕੇ ਹੋਇਆ ਝਗੜਾ, ਗੰਭੀਰ ਜ਼ਖਮੀ

ਆਟੋ ਪਿੱਛੇ ਬੰਨ੍ਹ ਔਰਤ ਨੂੰ ਘੜੀਸਿਆ, ਕਿਰਾਏ ਨੂੰ ਲੈ ਕੇ ਹੋਇਆ ਝਗੜਾ, ਗੰਭੀਰ ਜ਼ਖਮੀ


ਵੀਓਪੀ ਬਿਊਰੋ, ਕੋਲ੍ਹਾਪੁਰ- ਆਟੋ ਦੇ ਕਿਰਾਏ ਨੂੰ ਲੈ ਕੇ ਇਕ ਔਰਤ ਦੀ ਆਟੋ ਚਾਲਕ ਨਾਲ ਤਕਰਾਰ ਹੋ ਗਈ। ਝਗੜਾ ਇੰਨਾ ਵਧ ਗਿਆ ਕਿ ਆਟੋ ਚਾਲਕ ਨੇ ਔਰਤ ਨੂੰ ਆਟੋ ਦੇ ਪਿੱਛੇ ਬੰਨ੍ਹ ਕੇ ਬੇਰਹਿਮੀ ਨਾਲ 200 ਮੀਟਰ ਤੱਕ ਘੜੀਸਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਕੋਲ੍ਹਾਪੁਰ ਦੀ ਹੈ।


ਪੂਰੀ ਘਟਨਾ ਦੀ ਵੀਡੀਓ ਸੜਕ ਨੇੜੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋਣ ਲੱਗੀ।
ਵਾਇਰਲ ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੜਕ ’ਤੇ ਇਕ ਆਟੋ ਤੇਜ਼ੀ ਨਾਲ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਟੋ ਦੇ ਪਿੱਛੇ ਇਕ ਔਰਤ ਬੱਝੀ ਹੋਈ ਹੈ, ਜਿਸ ਨੂੰ ਚਾਲਕ ਘਸੀਟਦਾ ਹੋਇਆ ਲਿਜਾ ਰਿਹਾ ਹੈ।

ਔਰਤ ਨੂੰ ਬਚਾਉਣ ਲਈ ਇਕ ਨੌਜਵਾਨ ਆਟੋ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਆਟੋ ਵਾਲਾ ਬ੍ਰੇਕ ਨਹੀਂ ਲਾਉਂਦਾ ਅਤੇ ਆਪਣੇ ਆਟੋ ਦੀ ਸਪੀਡ ਹੋਰ ਵੀ ਤੇਜ਼ ਕਰ ਦਿੰਦਾ ਹੈ, ਜਦੋਂ ਕਿ ਤੀਵੀਂ ਨੂੰ ਬਚਾਉਣ ਲਈ ਆਟੋ ਦੇ ਪਿੱਛੇ-ਪਿੱਛੇ ਕੁਝ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਹਨ। ਘਟਨਾ 6 ਜੁਲਾਈ ਦੁਪਹਿਰ 2 ਵਜੇ ਦੀ ਦੱਸੀ ਜਾ ਰਹੀ ਹੈ। ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਪੁਲਿਸ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮ ਆਟੋ ਡਰਾਈਵਰ ਦੀ ਤਲਾਸ਼ ’ਚ ਜੁਟ ਗਈ ਹੈ।

error: Content is protected !!