ਮਜ਼ਦੂਰੀ ਕਰ ਕੇ ਕਰਜ਼ਾ ਲੈ ਕੇ ਪਤਨੀ ਨੂੰ ਬਣਾਇਆ ਅਧਿਆਪਕਾ, ਹੈਡਮਾਸਟਰ ਨਾਲ ਹੋ ਗਈ ਫ਼ਰਾਰ, ਪੁਲਿਸ ਨੇ ਮਾਮਲਾ ਦਰਜ

ਮਜ਼ਦੂਰੀ ਕਰ ਕੇ ਕਰਜ਼ਾ ਲੈ ਕੇ ਪਤਨੀ ਨੂੰ ਬਣਾਇਆ ਅਧਿਆਪਕਾ, ਹੈਡਮਾਸਟਰ ਨਾਲ ਹੋ ਗਈ ਫ਼ਰਾਰ, ਪੁਲਿਸ ਨੇ ਮਾਮਲਾ ਦਰਜ


ਵੀਓਪੀ ਬਿਊਰੋ, ਨੈਸ਼ਨਲ : ਪਤਨੀ ਦੇ ਸੁਪਨੇ ਪੂਰੇ ਕਰਨ ਲਈ ਮਜ਼ਦੂਰੀ ਕਰਦਾ ਰਿਹਾ, ਹੱਡਭੰਨਵੀਂ ਮਿਹਨਤ ਕਰ ਕੇ ਉਸ ਨੂੰ ਅਧਿਆਪਕਾ ਬਣਾਇਆ ਤੇ ਉਹ ਸਕੂਲ ਦੇ ਹੈਡ ਮਾਸਟਰ ਨਾਲ ਭੱਜ ਨਿਕਲੀ। ਮਾਮਲਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਰਹਿੰਦੇ ਇਕ ਪਤੀ ਨੇ ਸ਼ਨਿਚਰਵਾਰ ਨੂੰ ਜੰਦਾਹਾ ਥਾਣੇ ’ਚ ਹੈੱਡਮਾਸਟਰ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਮਹਿਲਾ ਦੋ ਬੱਚਿਆਂ ਦੀ ਮਾਂ ਹੈ।


ਪਤੀ ਨੇ ਐਫਆਈਆਰ ’ਚ ਕਿਹਾ ਹੈ ਕਿ 13 ਸਾਲ ਪਹਿਲਾਂ ਉਸ ਦਾ ਵਿਆਹ ਵਿਭੂਤੀਪੁਰ ਥਾਣਾ ਖੇਤਰ ਦੇ ਇਕ ਪਿੰਡ ’ਚ ਹੋਇਆ ਸੀ। ਉਸ ਦੀ ਵਿੱਤੀ ਹਾਲਤ ਠੀਕ ਨਹੀਂ ਸੀ। ਲੜਕੀ ਪੜ੍ਹਨਾ ਚਾਹੁੰਦੀ ਸੀ, ਇਸ ਕਾਰਨ ਚੰਦਨ ਨੇ ਮਜ਼ਦੂਰੀ ਕੀਤੀ, ਕਰਜ਼ਾ ਲਿਆ। ਇਸ ਨਾਲ ਵੀ ਖਰਚਾ ਪੂਰਾ ਨਾ ਹੋਇਆ ਤਾਂ ਜ਼ਮੀਨ ਵੇਚੀ ਪਰ ਉਸ ਦੀ ਪੜ੍ਹਾਈ ਜਾਰੀ ਰੱਖੀ। ਉਸ ਨੂੰ ਡੀਐੱਲਐੱਡ ਕਰਵਾਇਆ ਤੇ ਟ੍ਰੇਨਿੰਗ ਦਿਵਾਈ। ਉਸ ਦੀ 12 ਸਾਲ ਦੀ ਧੀ ਤੇ ਸੱਤ ਸਾਲ ਦਾ ਪੁੱਤਰ ਵੀ ਹੈ। 2022 ’ਚ ਪਤਨੀ ਦੀ ਅਧਿਆਪਕਾ ਦੇ ਅਹੁਦੇ ’ਤੇ ਚੋਣ ਹੋ ਗਈ।

ਪਤਨੀ ਨੇ ਜੰਦਾਹਾ ਇਲਾਕੇ ਦੇ ਹੀ ਇਕ ਸਕੂਲ ’ਚ ਯੋਗਦਾਨ ਦਿੱਤਾ। ਉਥੋਂ ਦਾ ਹੈੱਡ ਮਾਸਟਰ ਪਤਨੀ ਨੂੰ ਘਰ ਛੱਡਣ ਆਉਂਦਾ ਸੀ। ਬਾਅਦ ’ਚ ਹੈੱਡ ਮਾਸਟਰ ਨੇ ਘਰ ਦੇ ਨੇੜੇ ਹੀ ਕੌਆ ਚੌਕ ਕੋਲ ਘਰ ਦਿਵਾ ਦਿੱਤਾ। ਦੋਸ਼ ਹੈ ਕਿ ਦੋਵੇਂ ਉਥੇ ਰਹਿਣ ਲੱਗੇ। ਇਸ ਤੋਂ ਬਾਅਦ ਉਹ ਹੈਡਮਾਸਟਰ ਨਾਲ ਹੀ ਫਰਾਰ ਹੋ ਗਈ। ਜੰਦਾਹਾ ਦੇ ਥਾਣਾ ਇੰਚਾਰਜ ਖਟੈਤ ਨੇ ਕਿਹਾ ਕਿ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਤੇ ਛਾਪੇਮਾਰੀ ਕਰ ਰਹੀ ਹੈ।

error: Content is protected !!