Skip to content
Sunday, November 10, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
11
ਪੁਲਿਸ ਦੇ ਜਾਅਲੀ ਆਈਡੀ ਕਾਰਡ ਤੇ ਜੁਆਈਨਿੰਗ ਲੈਟਰ ਦੇ ਕੇ ਠੱਗੇ 2 ਕਰੋੜ 58 ਲੱਖ , ਖੁਦ ਨੂੰ ਪੁਲਿਸ ਅਫਸਰ ਦੱਸ ਕੇ 35 ਨੌਜਵਾਨਾਂ ਨੂੰ ਲਿਆ ਝਾਂਸੇ ਵਿਚ, ਟ੍ਰੇਨਿੰਗ ਤਕ ਦਿੰਦੇ ਰਹੇ
Latest News
Punjab
ਪੁਲਿਸ ਦੇ ਜਾਅਲੀ ਆਈਡੀ ਕਾਰਡ ਤੇ ਜੁਆਈਨਿੰਗ ਲੈਟਰ ਦੇ ਕੇ ਠੱਗੇ 2 ਕਰੋੜ 58 ਲੱਖ , ਖੁਦ ਨੂੰ ਪੁਲਿਸ ਅਫਸਰ ਦੱਸ ਕੇ 35 ਨੌਜਵਾਨਾਂ ਨੂੰ ਲਿਆ ਝਾਂਸੇ ਵਿਚ, ਟ੍ਰੇਨਿੰਗ ਤਕ ਦਿੰਦੇ ਰਹੇ
July 11, 2023
Voice of Punjab
ਪੁਲਿਸ ਦੇ ਜਾਅਲੀ ਆਈਡੀ ਕਾਰਡ ਤੇ ਜੁਆਈਨਿੰਗ ਲੈਟਰ ਦੇ ਕੇ ਠੱਗੇ 2 ਕਰੋੜ 58 ਲੱਖ , ਖੁਦ ਨੂੰ ਪੁਲਿਸ ਅਫਸਰ ਦੱਸ ਕੇ 35 ਨੌਜਵਾਨਾਂ ਨੂੰ ਲਿਆ ਝਾਂਸੇ ਵਿਚ, ਟ੍ਰੇਨਿੰਗ ਤਕ ਦਿੰਦੇ ਰਹੇ
ਵੀਓਪੀ ਬਿਊਰੋ, ਹੁਸ਼ਿਆਰਪੁਰ-ਪੰਜਾਬ ਵਿੱਚ ਪੁਲਿਸ ਵਿਭਾਗ ਵਿਚ ਨੌਕਰੀ ਦਿਵਾਉਣ ਦੇ ਨਾਂ ਉਤੇ ਠੱਗੀਆਂ ਮਾਰਨ ਵਾਲਾ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਮੁਲਜ਼ਮਾਂ ਦੇ ਜਾਲ ਵਿਚ ਇੱਕੋ ਹੀ ਹਲਕੇ ਦੇ ਕਰੀਬ 35 ਨੌਜਵਾਨ ਫਸ ਗਏ ਅਤੇ ਏਜੰਟ ਨੇ ਉਨ੍ਹਾਂ ਕੋਲੋਂ 2 ਕਰੋੜ 58 ਲੱਖ ਰੁਪਏ ਲੁੱਟ ਲਏ। ਇਹ ਘਟਨਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ ਵਾਪਰੀ ਹੈ। ਇਹ ਰੈਕੇਟ ਦਾ ਪਤਾ ਲੱਗਣ ‘ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ।
ਮੁਕੇਰੀਆਂ ਪੁਲਿਸ ਨੇ ਭੋਲੇ ਭਾਲੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 30 ਤੋਂ 35 ਨੌਜਵਾਨਾਂ ਨਾਲ 2 ਕਰੋੜ 58 ਲੱਖ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਨਕਲੀ ਪੁਲਿਸ ਅਫਸਰ ਬਣ ਠੱਗੀਆਂ ਮਾਰਦੇ ਸਨ ਅਤੇ ਨੌਜਵਾਨਾਂ ਨੂੰ ਲੁੱਟਦੇ ਸਨ।
ਇਸ ਗੈਂਗ ਨੇ ਮੁਕੇਰੀਆਂ ਇਲਾਕੇ ਦੇ ਕਰੀਬ ਤਿੰਨ ਦਰਜਨ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕਰਾਉਣ ਦੇ ਨਾਮ ‘ਤੇ ਕਰੀਬ 2 ਕਰੋੜ 58 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਿਗਰੋਹ ਵੱਲੋਂ ਭੋਲੇ ਭਾਲੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਸਿਪਾਹੀ ਰੈਂਕ ਦੇ ਜਾਅਲੀ ਆਈ.ਡੀ ਕਾਰਡ ਅਤੇ ਜੁਆਨਿੰਗ ਲੈਟਰ ਬਣਾ ਕੇ ਪੁਲਿਸ ਦੀਆਂ ਵਰਦੀਆਂ ਪਵਾ ਕੇ ਆਰਮੀ ਦੀ ਦੁਸ਼ਹਿਰਾ ਗਰਾਉਡ ਜਲੰਧਰ ਅਤੇ ਅੰਮ੍ਰਿਤਸਰ ਅਤੇ ਫਿਲੋਰ ਕਿਰਾਏ ਦੇ ਕਮਰੇ ਲੈ ਕੇ ਟਰੇਨਿੰਗ ਕਰਵਾਉਂਦੇ ਸਨ। ਨੌਜਵਾਨਾਂ ਦੇ ਬੈਕ ਦੇ ਅਕਾਉਟ ਖੁੱਲਵਾ ਕੇ ਉਸ ਵਿੱਚ 2-3 ਮਹੀਨੇ ਦੀ ਤਨਖਾਹ 8 ਤੋਂ 10 ਹਜਾਰ ਰੁਪਏ ਪਾਉਂਦੇ ਸਨ।
ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਮੁਕੇਰੀਆਂ ਨੇ ਦੱਸਿਆ ਕਿ ਇਸ ਗੈਂਗ ਦਾ ਸਰਗਨਾ ਬਲਵਿੰਦਰ ਸਿੰਘ ਹੈ ਜੋ ਡੇਰਾ ਸੌਦਾ ਸੁਲਤਾਨਪੁਰ ਲੋਧੀ, ਜਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ। ਬਲਵਿੰਦਰ ਸਿੰਘ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਅਤੇ ਉਸ ਦਾ ਦੂਜਾ ਸਾਥੀ ਰੋਹਿਤ ਕੁਮਾਰ ਉਰਫ ਬਲਵੰਤ ਸਿੰਘ ਗਿੱਲ ਵਾਸੀ ਸਹਾਏਪੁਰ ਥਾਣਾ ਡਵੀਜਨ ਨੰਬਰ 07 ਜਲੰਧਰ ਜੋ ਆਪਣੇ ਆਪ ਨੂੰ ਵਿਜੀਲੈਂਸ ਦਾ ਡੀ.ਐਸ.ਪੀ ਦੱਸਦਾ ਸੀ। ਇਸ ਗਿਰੋਹ ਦੇ ਹੋਰ ਮੈਂਬਰ ਹਰਜੀਤ ਸਿੰਘ ਵਾਸੀ ਸਹਾਏਪੁਰ ਥਾਣਾ ਬਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਉਰਫ ਸ਼ੀਵਾ ਵਾਸੀ ਦੇਵਾ ਕਾਲੋਨੀ, ਮੁਕੇਰੀਆਂ ਜੋ ਵੀ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸਦੇ ਸਨ। ਇਨ੍ਹਾਂ ਸਾਰਿਆਂ ਨੂੰ ਮੁਕੇਰੀਆਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
Post navigation
ਵਿਆਹ ਦੀ ਰਿਸੈਪਸ਼ਨ ਤੋਂ ਪਰਤਦਿਆਂ ਚਾਲਕ ਨੂੰ ਆ ਗਈ ਨੀਂਦ, ਨਹਿਰ ਵਿਚ ਜਾ ਡਿੱਗੀ ਬੱਸ, 7 ਦੀ ਮੌਤ
ਭਰਾ ਦੇ ਉਕਸਾਉਣ ਉਤੇ ਪਤੀ ਨੇ ਪਤਨੀ ਤੇ ਧੀ ਨੂੰ ਮਾਰ ਦਿੱਤੀ ਗੋਲੀ, ਗ੍ਰਿਫ਼ਤਾਰੀ ਉਪਰੰਤ ਬੋਲਿਆ- ਮੇਰੇ ਪਿਤਾ ਤੇ ਪਤਨੀ ਵਿਚਾਲੇ ਸੀ ਨਾਜਾਇਜ਼ ਸਬੰਧ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us