17 ਸਾਲ ਦੇ ਨੌਜਵਾਨ ਨੂੰ ਗੁਆਂਢੀਆਂ ਨੇ ਅਗਵਾ ਕਰ ਕੇ ਮੰਗੇ 20 ਲੱਖ ਰੁਪਏ, ਪੁਲਿਸ ਤਕ ਗੱਲ ਪਹੁੰਚੀ ਤਾਂ ਕਤਲ ਕਰ ਕੇ ਲਾਸ਼ ਸੁੱਟ ਗਏ ਪਿੰਡ ਦੇ ਬਾਹਰ
ਵੀਓਪੀ ਬਿਊਰੋ – ਫਿਰੋਜ਼ਪੁਰ ਜ਼ਿਲ੍ਹੇ ਵਿੱਚ ਰੇਲਵੇ ਮੁਲਾਜ਼ਮ ਦੇ 17 ਸਾਲਾ ਪੁੱਤਰ ਨੂੰ ਉਸ ਦੇ ਗੁਆਂਢੀਆਂ ਨੇ ਅਗਵਾ ਕਰ ਲਿਆ ਅਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਮੁਲਜ਼ਮਾਂ ਨੇ ਲੜਕੇ ਦਾ ਕਤਲ ਕਰ ਕੇ ਲਾਸ਼ ਪਿੰਡ ਮੱਲਵਾਲ ਜਾਦੀਦ ਵਿੱਚ ਸੁੱਟ ਦਿੱਤੀ। ਪੁਲਿਸ ਨੇ ਇਕ ਦੋਸ਼ੀ ਗੁਆਂਢੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦਾ ਸਾਥੀ ਫਰਾਰ ਹੈ।
ਥਾਣਾ ਸਦਰ ਦੀ ਪੁਲਿਸ ਨੇ ਬੁੱਧਵਾਰ ਨੂੰ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬ੍ਰਹਮਾ ਨਗਰੀ ਵਾਸੀ ਅਮਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਕਲਾਵਤੀ ਨਾਲ ਸਬਜ਼ੀ ਖਰੀਦਣ ਲਈ ਬਾਜ਼ਾਰ ਗਿਆ ਸੀ, ਜਦੋਂ ਉਹ ਉਥੋਂ ਵਾਪਸ ਆਇਆ ਤਾਂ ਬੇਟੇ ਸ਼ਰਤਿਕ ਨੇ ਸਬਜ਼ੀਆਂ ਦਾ ਥੈਲਾ ਚੁੱਕ ਕੇ ਅੰਦਰ ਰੱਖ ਲਿਆ ਅਤੇ ਫਿਰ ਕਿਤੇ ਚਲਾ ਗਿਆ। ਕਾਫੀ ਦੇਰ ਬਾਅਦ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਮੋਬਾਈਲ ‘ਤੇ ਫੋਨ ਕੀਤਾ ਪਰ ਉਸ ਨੇ ਫੋਨ ਚੁੱਕਿਆ ਨਹੀਂ।